ਕਰਾਚੀ-ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਪਾਕਿਸਤਾਨ ਹੁਣ ਪੋਲੀਓ ਦੇ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਦੇ ਵਜ਼ੀਰਿਸਤਾਨ ਇਲਾਕੇ ’ਚ 21 ਮਹੀਨਿਆਂ ਦਾ ਇਕ ਬੱਚਾ ਪੋਲੀਓ ਨਾਲ ਪੀੜਤ ਪਾਇਆ ਗਿਆ। ਇਸ ਤਰ੍ਹਾਂ ਨਾਲ ਪਾਕਿਸਤਾਨ ’ਚ ਇਸ ਸਾਲ ਵਿਚ ਪਾਏ ਜਾਣ ਵਾਲੇ ਪੋਲੀਓ ਨਾਲ ਪੀੜਤ ਕੇਸਾਂ ਦੀ ਗਿਣਤੀ 12 ਹੋ ਗਈ ਹੈ। ਸੂਤਰਾਂ ਅਨੁਸਾਰ ਵਜ਼ੀਰਿਸਤਾਨ ਇਲਾਕੇ ਦੇ ਪਿੰਡ ਮੀਰ ਅਲੀ ’ਚ ਇਹ ਬੱਚਾ ਪੋਲੀਓ ਨਾਲ ਪੀੜਤ ਮਿਲਿਆ। ਪਾਕਿਸਤਾਨ ’ਚ ਇਸ ਸਾਲ ਜਿੰਨੇ ਵੀ ਪੋਲੀਓ ਪੀੜਤ ਬੱਚੇ ਮਿਲੇ ਹਨ, ਉਨ੍ਹਾਂ ’ਚੋਂ 9 ਬੱਚੇ ਮੀਰ ਅਲੀ ਪਿੰਡ ਦੇ ਹਨ।
Comment here