ਇਸਲਾਮਾਬਾਦ-ਅਪ੍ਰੈਲ ਮਹੀਨੇ ਸੱਤਾ ਸੰਭਾਲਣ ਵਾਲੀ ਸ਼ਾਹਬਾਜ਼ ਸ਼ਰੀਫ ਸਰਕਾਰ ਦੇ ਕਾਰਜਕਾਲ ਦੌਰਾਨ ਪੈਟਰੋਲੀਅਮ ਪਦਾਰਥਾਂ ‘ਚ ਵਾਧਾ ਕੀਤਾ ਹੈ।ਸਰਕਾਰ ਨੇ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀਆਂ ਸ਼ਰਤਾਂ ਮੁਤਾਬਕ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਹੈ। ਇਸ ਫੈਸਲੇ ਦੇ ਲਾਗੂ ਹੋਣ ਤੋਂ ਬਾਅਦ ਸਾਰੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਕਰੀਬ 14 ਤੋਂ 19 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਸਰਕਾਰ ਨੇ ਨਕਦੀ ਦੀ ਕਿੱਲਤ ਦਰਮਿਆਨ ਕੌਮਾਂਤਰੀ ਮੁਦਰਾ ਫੰਡ ਤੋਂ 6 ਬਿਲੀਅਨ ਡਾਲਰ ਦੇ ਰਾਹਤ ਪੈਕੇਜ ਨੂੰ ਬਹਾਲ ਕਰਨ ਦੀ ਉਮੀਦ ਵਿੱਚ ਇਹ ਕਦਮ ਚੁੱਕਿਆ ਹੈ।
ਪਾਕਿਸਤਾਨ ਦੇ ਵਿੱਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਸਰਕਾਰ ਨੇ ਪੈਟਰੋਲ ‘ਤੇ 10 ਰੁਪਏ ਪ੍ਰਤੀ ਲੀਟਰ ਅਤੇ ਹਾਈ-ਸਪੀਡ ਡੀਜ਼ਲ (ਐਚਐਸਡੀ), ਮਿੱਟੀ ਦੇ ਤੇਲ ਅਤੇ ਹਲਕੇ ਡੀਜ਼ਲ ਤੇਲ (ਐਲਡੀਓ) ‘ਤੇ 5 ਰੁਪਏ ਪ੍ਰਤੀ ਲੀਟਰ ਪੈਟਰੋਲੀਅਮ ਡਿਊਟੀ ਲਗਾਈ ਹੈ। ਇਸ ਕਾਰਨ ਪੈਟਰੋਲ ਦੀ ਕੀਮਤ ਵਿੱਚ 14.85 ਰੁਪਏ, ਹਾਈ-ਸਪੀਡ ਡੀਜ਼ਲ (ਐਚਐਸਡੀ) ਵਿੱਚ 13.23 ਰੁਪਏ, ਮਿੱਟੀ ਦੇ ਤੇਲ ਵਿੱਚ 18.83 ਰੁਪਏ ਅਤੇ ਐੱਲ.ਡੀ.ਓ. ਵਿੱਚ 18.68 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਪਾਕਿਸਤਾਨ ਵਿੱਚ ਪੈਟਰੋਲ ਦਾ ਐਕਸ-ਡਿਪੂ ਹੁਣ 248.74 ਰੁਪਏ ਪ੍ਰਤੀ ਲੀਟਰ, ਹਾਈ-ਸਪੀਡ ਡੀਜ਼ਲ 276.54 ਰੁਪਏ, ਮਿੱਟੀ ਦਾ ਤੇਲ 230.26 ਰੁਪਏ ਅਤੇ ਐੱਲ.ਡੀ.ਓ. 226.15 ਰੁਪਏ ਹੋ ਗਿਆ ਹੈ।
ਅਪ੍ਰੈਲ ‘ਚ ਸੱਤਾ ਸੰਭਾਲਣ ਵਾਲੀ ਸ਼ਾਹਬਾਜ਼ ਸ਼ਰੀਫ ਸਰਕਾਰ ਦੇ ਕਾਰਜਕਾਲ ਦੌਰਾਨ ਪੈਟਰੋਲੀਅਮ ਪਦਾਰਥਾਂ ‘ਚ ਇਹ ਚੌਥਾ ਵਾਧਾ ਹੈ। ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਮਰਾਨ ਖਾਨ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦੇ ਸਮਝੌਤਿਆਂ ਤੋਂ ਪਿੱਛੇ ਹਟਣ ਤੋਂ ਬਾਅਦ 4 ਮਹੀਨੇ ਪਹਿਲਾਂ ਮੁਅੱਤਲ ਕੀਤੇ ਗਏ ੀੰਢ ਰਾਹਤ ਪ੍ਰੋਗਰਾਮ ਨੂੰ ਬਹਾਲ ਕਰਨ ਲਈ ਇਹ ਵਾਧਾ ਕੀਤਾ ਗਿਆ ਹੈ। ਆਈ.ਐੱਮ.ਐੱਫ. ਨੇ ਰਾਹਤ ਪੈਕੇਜ ਨੂੰ ਮੁੜ ਸ਼ੁਰੂ ਕਰਨ ਲਈ ਬਿਜਲੀ ਦਰਾਂ ਵਧਾਉਣ ਅਤੇ ਪੈਟਰੋਲੀਅਮ ਉਤਪਾਦਾਂ ‘ਤੇ ਡਿਊਟੀ ਲਗਾਉਣ ਵਰਗੀਆਂ ਸਖ਼ਤ ਸ਼ਰਤਾਂ ਰੱਖੀਆਂ ਹਨ। 22 ਜੂਨ ਨੂੰ, ਪਾਕਿਸਤਾਨ ਨੇ ਆਈ.ਐੱਮ.ਐੱਫ. ਨਾਲ ਇੱਕ ਰੁਕੇ ਹੋਏ 6 ਅਰਬ ਡਾਲਰ ਦੇ ਸਹਾਇਤਾ ਪੈਕੇਜ ਨੂੰ ਬਹਾਲ ਕਰਨ ਅਤੇ ਹੋਰ ਅੰਤਰਰਾਸ਼ਟਰੀ ਸਰੋਤਾਂ ਤੋਂ ਫੰਡਿੰਗ ਲਈ ਰਾਹ ਖੋਲ੍ਹਣ ਲਈ ਇਕ ਸਮਝੌਤਾ ਕੀਤਾ ਸੀ। ਇਹਨਾਂ ਸ਼ਰਤਾਂ ਦੇ ਲਾਗੂ ਹੋਣ ਤੋਂ ਬਾਅਦ, ਆਈ.ਐੱਮ.ਐੱਫ. ਆਪਣੇ ਕਾਰਜਕਾਰੀ ਬੋਰਡ ਨੂੰ ਕਰਜ਼ੇ ਦੀ ਕਿਸ਼ਤ ਦੀ ਪ੍ਰਵਾਨਗੀ ਅਤੇ ਪ੍ਰੋਗਰਾਮ ਨੂੰ ਮੁੜ ਸੁਰਜੀਤ ਕਰਨ ਲਈ ਪਾਕਿਸਤਾਨ ਦੀ ਬੇਨਤੀ ਪੇਸ਼ ਕਰੇਗਾ। ਇਸ ਪ੍ਰਕਿਰਿਆ ਵਿੱਚ ਇੱਕ ਮਹੀਨਾ ਹੋਰ ਲੱਗ ਸਕਦਾ ਹੈ।
Comment here