ਸਿਆਸਤਖਬਰਾਂਚਲੰਤ ਮਾਮਲੇ

ਪਾਕਿ ’ਚ ਪਹਿਲੀ ਵਾਰ ਹਿੰਦੂ ਕੁੜੀ ਬਣੀ ਸਹਾਇਕ ਕਮਿਸ਼ਨਰ

ਗੁਰਦਾਸਪੁਰ-ਪਾਕਿਸਤਾਨ ਵਿਚ ਹਿੰਦੂ ਕੁੜੀ ਦੇ ਸਹਾਇਕ ਕਮਿਸ਼ਨਰ ਬਣਨ ਦੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਸੂਬਾ ਪੰਜਾਬ ਦੇ ਟੈਕਸਲਾ ਜ਼ਿਲ੍ਹਾ ਹੈੱਡਕੁਆਰਟਰ ਦੇ ਉਪ ਮੰਡਲ ਹਸਨ ਅਬਦਾਲ ਦੇ ਇਤਿਹਾਸ ’ਚ ਪਹਿਲੀ ਵਾਰ ਇਕ ਹਿੰਦੂ ਕੁੜੀ ਨੇ ਉੱਥੋਂ ਦੀ ਸਹਾਇਕ ਕਮਿਸ਼ਨਰ ਦਾ ਕਾਰਜਭਾਰ ਸੰਭਾਲਿਆ। ਡਾ. ਸਨਾ ਰਾਮਚੰਦ ਗੁਲਵਾਨੀ (26) ਕੇਂਦਰੀ ਸੁਪੀਰੀਅਰ ਸਰਵਿਸ਼ਿਜ ਪ੍ਰੀਖਿਆਂ 2020 ਪਾਸ ਕਰਨ ਦੇ ਬਾਅਦ ਪਾਕਿਸਤਾਨ ਦੀ ਪ੍ਰਸ਼ਾਸਨਿਕ ਸੇਵਾ ਪੀ.ਏ.ਐੱਸ ’ਚ ਸ਼ਾਮਲ ਹੋਣ ਵਾਲੀ ਪਹਿਲੀ ਹਿੰਦੂ ਕੁੜੀ ਹੈ।
ਸਿੰਧ ਦੇ ਸ਼ਿਕਾਰਪੁਰ ਦੇ ਛੋਟੇ ਅਜਿਹੇ ਪਿੰਡ ਚੱਕ ਦੀ ਰਹਿਣ ਵਾਲੀ ਡਾ.ਸਨਾ ਰਾਮਚੰਦਰ ਨੇ ਆਪਣੀ ਪ੍ਰਾਇਮਰੀ ਅਤੇ ਸੈਕੰਡਰੀ ਦੀ ਸਿੱਖਿਆ ਪਿੰਡ ਦੇ ਸਕੂਲ ਤੋਂ ਪੂਰੀ ਕੀਤੀ। ਸਾਲ 2016 ਵਿਚ ਬੇਨਜ਼ੀਰ ਭੁਟੋਂ ਮੈਡੀਕਲ ਯੂਨੀਵਰਸਿਟੀ ਤੋਂ ਬੈਚਲਰ ਆਫ਼ ਮੈਡੀਸਨ ਅਤੇ ਬੈਚਲਰ ਆਫ਼ ਸਰਜਰੀ ਵਿਚ ਐੱਮ.ਬੀ.ਬੀ.ਐੱਸ ਦੀ ਡਿਗਰੀ ਪ੍ਰਾਪਤ ਕੀਤੀ। ਉਸ ਦੇ ਬਾਅਦ ਡਾ.ਸਨਾ ਨੇ ਸੀ.ਐੱਸ.ਐੱਸ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਡਾ.ਸਨਾ ਦੇ ਅਨੁਸਾਰ ਉਸ ਦੇ ਮਾਂ ਬਾਪ ਨਹੀਂ ਚਾਹੁੰਦੇ ਸੀ ਕਿ ਉਹ ਪ੍ਰਸ਼ਾਸ਼ਨਿਕ ਸੇਵਾਵਾਂ ਵਿਚ ਜਾਵੇ। ਪਰਿਵਾਰ ਦਾ ਸਪਨਾ ਸੀ ਕਿ ਉਹ ਡਾਕਟਰੀ ਕੰਮ ’ਚ ਹੀ ਰਹੇ, ਪਰ ਉਸ ਨੇ ਡਾਕਟਰੀ ਵੀ ਕੀਤੀ ਅਤੇ ਪ੍ਰਸ਼ਾਸ਼ਨਿਕ ਪ੍ਰੀਖਿਆ ਵੀ ਪਾਸ ਕੀਤੀ।

Comment here