ਇਸਲਾਮਾਬਾਦ–ਪਾਕਿਸਤਾਨ ਦੇ ਇਕ ਸੀਨੀਅਰ ਪੱਤਰਕਾਰ ਦੇ ਪੁੱਤਰ ਨੂੰ ਆਪਣੀ ਪਤਨੀ ਦੀ ਹੱਤਿਆ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕਾ ਦੋਸ਼ੀ ਦੀ ਤੀਜੀ ਪਤਨੀ ਸੀ। ਉਹ ਪਹਿਲਾਂ ਹੀ ਆਪਣੀਆਂ ਦੋ ਪਤਨੀਆਂ ਨੂੰ ਤਲਾਕ ਦੇ ਚੁੱਕਾ ਹੈ।
ਜਾਣਕਾਰੀ ਮੁਤਾਬਕ ਪੱਤਰਕਾਰ ਅਯਾਜ ਆਮਿਰ ਦਾ ਪੁੱਤਰ ਸ਼ਾਹ ਨਵਾਜ਼ ਇਸਲਾਮਾਬਾਦ ਦੇ ਚੱਕ ਸ਼ਹਿਜਾਦ ਇਲਾਕੇ ’ਚ ਇਕ ਫਾਰਮਹਾਊਸ ’ਚ ਰਹਿੰਦਾ ਹੈ। ਇਸਲਾਮਾਬਾਦ ਪੁਲਸ ਨੇ ਕਿਹਾ ਕਿ ਸ਼ਾਹ ਨਵਾਜ਼ ਨੇ ਆਪਣੀ ਪਤਨੀ ਦੇ ਘਰ ਦੇ ਅੰਦਰ ਹੱਤਿਆ ਕਰ ਦਿੱਤੀ।
ਪੁਲਸ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਨਾਲ ਫੋਰੈਂਸਿਕ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ, 37 ਸਾਲਾ ਸਾਰਾ ਇਨਾਮ ਪਾਕਿਸਤਾਨੀ ਮੂਲ ਦੀ ਕੈਨੇਡਾ ਨਾਗਰਿਕ ਸੀ। ਉਹ ਸ਼ੁੱਕਰਵਾਰ ਸਵੇਰੇ ਮ੍ਰਿਤਕ ਪਾਈ ਗਈ।
Comment here