ਕਰਾਚੀ-ਪਾਕਿਸਤਾਨ ’ਚ ਸਿੰਧ ਦੇ ਸੰਘਰ ਜ਼ਿਲੇ ਦੀ ਮਿਉਂਸਪਲ ਕਮੇਟੀ ਕਾਪਰੂ ਨੇ 18 ਮਈ ਨੂੰ ਸਫ਼ਾਈ ਕਰਮਚਾਰੀਆਂ ਦੀਆਂ 61 ਅਸਾਮੀਆਂ ਭਰਨ ਲਈ ਇਕ ਇਸ਼ਤਿਹਾਰ ਅਖ਼ਬਾਰ ’ਚ ਦਿੱਤਾ ਹੈ। ਇਸ ਇਸ਼ਤਿਹਾਰ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੀਆਂ ਅਸਾਮੀਆਂ ਗੈਰ-ਮੁਸਲਮਾਨਾਂ ਲਈ ਰਾਖਵੀਆਂ ਹਨ। ਦੂਜੇ ਸ਼ਬਦਾਂ ’ਚ ਸਿੰਧ ’ਚ ਨਾਲੀਆਂ ਅਤੇ ਗਟਰਾਂ ਦੀ ਸਫਾਈ ਸਿਰਫ ਗੈਰ-ਮੁਸਲਮਾਨਾਂ ਤੋਂ ਹੀ ਕਰਵਾਈ ਜਾਵੇਗੀ। ਇਸ ਪੱਖਪਾਤੀ ਇਸ਼ਤਿਹਾਰ ਦਾ ਇਸ਼ਾਰਾ ਕਰਾਚੀ ਦੀ ਇਕ ਸਮਾਜਿਕ ਕਾਰਕੁੰਨ ਮੁਨਜ਼ਾ ਸਿੱਦੀਕੀ ਨੇ ਕੀਤਾ ਹੈ। ਇਕ ਵੀਡੀਓ ’ਚ ਉਨ੍ਹਾਂ ਨੇ ਇਸ ਇਸ਼ਤਿਹਾਰ ਲਈ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਸਿੰਧ ’ਚ ਨਾਲੀਆਂ ਅਤੇ ਗਟਰਾਂ ਦੀ ਸਫ਼ਾਈ ਵਰਗੇ ਕੰਮ ਸਿਰਫ਼ ਗ਼ੈਰ-ਮੁਸਲਮਾਨਾਂ ਤੋਂ ਹੀ ਕਰਵਾਏ ਜਾਣੇ ਹਨ, ਕਿਸੇ ਮੁਸਲਮਾਨ ਤੋਂ ਇਹ ਕੰਮ ਨਹੀਂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੰਧ ’ਚ ਕਿਸੇ ਵੀ ਸਫਾਈ ਕਰਮਚਾਰੀ ਨੂੰ ਘੱਟੋ-ਘੱਟ 25,000 ਰੁਪਏ ਦੀ ਤਨਖਾਹ ਵੀ ਨਹੀਂ ਦਿੱਤੀ ਜਾਂਦੀ ਹੈ, ਜੋ ਕਿ ਪੈਨਸ਼ਨ, ਸਮਾਜਿਕ ਸੁਰੱਖਿਆ ਦੀ ਵਿਵਸਥਾ ਅਤੇ ਮਨੁੱਖੀ ਅਧਿਕਾਰਾਂ ਅਤੇ ਕਿਰਤ ਕਾਨੂੰਨਾਂ ਦੀ ਸ਼ਰੇਆਮ ਉਲੰਘਣਾ ਹੈ।
Comment here