ਅਪਰਾਧਖਬਰਾਂਚਲੰਤ ਮਾਮਲੇ

ਪਾਕਿ ‘ਚ ਨਾਬਾਲਗ ਨਾਲ ਸਮੂਹਿਕ ਜਬਰ ਜ਼ਿਨਾਹ ਤੋਂ ਬਾਅਦ ਕਤਲ

ਇਸਲਾਮਾਬਾਦ-ਇਥੋਂ ਦੀ ਏਆਰਵਾਈ ਨਿਊਜ਼ ਦੀ ਜਾਣਕਾਰੀ ਮੁਤਾਬਕ ਪਾਕਿਸਤਾਨ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸਦਰ, ਓਕਾਰਾ ਦੇ ਅਹਾਤੇ ਵਿੱਚ ਇੱਕ 17 ਸਾਲ ਦੀ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ। ਬਰਾਂ ਮੁਤਾਬਕ ਪੀੜਤਾ ਦੇ ਭਰਾ ਨੇ ਦੱਸਿਆ ਕਿ ਪਿੰਡ ਦੇ ਕਈ ਮੁੰਡਿਆਂ ਨੇ ਕੁੜੀ ਨੂੰ ਘਰੋਂ ਅਗਵਾ ਕਰ ਲਿਆ ਸੀ। ਨਿਊਜ਼ ਅਨੁਸਾਰ ਭਰਾ ਨੇ ਇਹ ਵੀ ਦਾਅਵਾ ਕੀਤਾ ਕਿ ਮੁੰਡਿਆਂ ਨੇ ਉਸ ਦੀ ਭੈਣ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਜਬਰ ਜ਼ਿਨਾਹ ਕੀਤਾ ਅਤੇ ਫਿਰ ਉਸ ਦੀ ਲਾਸ਼ ਨੂੰ ਦਰੱਖਤ ਨਾਲ ਲਟਕਾ ਦਿੱਤਾ। ਇਸ ਤੋਂ ਇਲਾਵਾ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਸਿੰਧ ਦੇ ਮਟਿਆਰੀ ਜ਼ਿਲ੍ਹੇ ਵਿੱਚ ਇੱਕ ਟਿੱਕੁੜੀ ਨਾਲ ਤਿੰਨ ਵਿਅਕਤੀਆਂ ਵੱਲੋਂ ਕਥਿਤ ਤੌਰ ‘ਤੇ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਟਿੱਕਟਾਕਰ ਕੁੜੀ ਨੂੰ ਕੁਝ ਵਿਅਕਤੀਆਂ ਨੇ ਸਿੰਧ ਦੇ ਮਟਿਆਰੀ ਜ਼ਿਲ੍ਹੇ ਦੀ ਨਿਊ ਸਈਦਾਬਾਦ ਤਹਿਸੀਲ ਵਿੱਚ ਬੁਲਾਇਆ, ਜਿੱਥੇ ਉਨ੍ਹਾਂ ਨੇ ਕਥਿਤ ਤੌਰ ‘ਤੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਕੁੜੀ ਨੇ ਵਕਾਸ ਮੱਲ੍ਹਾ ਅਤੇ ਉਸਦੇ ਦੋਸਤਾਂ ‘ਤੇ ਜਬਰ ਜ਼ਿਨਾਹ ਕਰਨ ਦੇ ਦੋਸ਼ ਲਗਾਏ ਹਨ।
ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਪੀੜਤ ਕੁੜੀ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਸ ਦੀ ਨਾਕਾਮੀ ਦੀ ਸ਼ਿਕਾਇਤ ਕੀਤੀ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਮੁਲਜ਼ਮਾਂ ਵੱਲੋਂ ਵਾਰ-ਵਾਰ ਧਮਕੀਆਂ ਮਿਲ ਰਹੀਆਂ ਹਨ। ਇੱਕ ਹੋਰ ਘਟਨਾ ਵਿੱਚ ਲਾਹੌਰ ਦੀ ਇੱਕ ਕੁੜੀ ਨਾਲ ਤਿੰਨ ਵਿਅਕਤੀਆਂ ਅਤੇ ਉਸਦੇ ਦੋਸਤ ਨੇ ‘ਗੈਂਗਰੇਪ’ ਕੀਤਾ, ਜਿਹਨਾਂ ਨਾਲ ਉਹ ਪ੍ਰਸਿੱਧ ਵੀਡੀਓ-ਸ਼ੇਅਰਿੰਗ ਐਪਲੀਕੇਸ਼ਨ ਟਿਕਟੋਕ ਰਾਹੀਂ ਸੰਪਰਕ ਵਿੱਚ ਆਈ ਸੀ। ਆਪਣੀ ਸ਼ਿਕਾਇਤ ਵਿੱਚ ਕੁੜੀ ਨੇ ਪੁਲਸ ਨੂੰ ਦੱਸਿਆ ਕਿ ਕਰੀਬ 20 ਦਿਨ ਪਹਿਲਾਂ ਟਿਕਟੋਕ ਐਪਲੀਕੇਸ਼ਨ ਰਾਹੀਂ ਸ਼ਿਰਾਜ਼ ਨਾਂ ਦੇ ਮੁੰਡੇ ਨਾਲ ਉਸ ਦੀ ਦੋਸਤੀ ਹੋਈ ਸੀ। ਬਾਅਦ ਵਿੱਚ ਮੁੰਡੇ ਨੇ ਉਸ ਨੂੰ ਸਮਨਾਬਾਦ ਇਲਾਕੇ ਵਿੱਚ ਬੁਲਾਇਆ। ਉੱਥੇ ਪਹੁੰਚ ਕੇ ਮੁੰਡੇ ਨੇ ਉਸ ਨੂੰ ਕਾਰ ‘ਚ ਬੈਠਣ ਲਈ ਕਿਹਾ, ਜਿਸ ਦੇ ਅੰਦਰ ਪਹਿਲਾਂ ਤੋਂ ਦੋ ਵਿਅਕਤੀ ਮੌਜੂਦ ਸਨ।

Comment here