ਅਪਰਾਧਸਿਆਸਤਖਬਰਾਂ

ਪਾਕਿ ‘ਚ ਨਾਬਾਲਗ ਧੀ ਨੂੰ ਬਚਾਉਂਦਿਆਂ ਮਾਂ ਦਾ ਹੋਇਆ ਕਤਲ

ਕਰਾਚੀ-ਪਾਕਿਸਤਾਨ ‘ਚ ਆਪਣੀ ਨਾਬਾਲਗ ਧੀ ਨੂੰ ਤਿੰਨ ਮੁਸਲਮਾਨ ਨੌਜਵਾਨਾਂ ਤੋਂ ਬਚਾਉਂਦਿਆਂ ਹਿੰਦੂ ਮਾਂ ਦੀ ਜਾਨ ਚਲੀ ਗਈ। ਉਕਤ ਘਟਨਾ ਸਿੰਧ ਦੇ ਗੋਟਕੀ ਵਿਚ 28 ਮਈ ਨੂੰ ਵਾਪਰੀ। ਜਾਣਕਾਰੀ ਮੁਤਾਬਕ 35 ਸਾਲਾ ਜ਼ਰੀਨ ਭੀਲ ਆਪਣੀ ਨਾਬਾਲਗ ਧੀ ਦੇ ਨਾਲ ਮਜ਼ਦੂਰੀ ਕਰਨ ਗਈ ਸੀ। ਦੁਪਹਿਰ ਵੇਲੇ ਤਿੰਨ ਮੁਸਲਮਾਨ ਨੌਜਵਾਨਾਂ ਵੱਲੋਂ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜ਼ਰੀਨ ਨੇ ਪੂਰੀ ਹਿੰਮਤ ਦਿਖਾਈ ਤੇ ਉਨ੍ਹਾਂ ਨਾਲ ਡਟ ਕੇ ਲੜਾਈ ਲੜੀ। ਮੁਸਲਮਾਨ ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਜ਼ਰੀਨ ‘ਤੇ ਚਾਕੂ ਨਾਲ ਵਾਰ ਕਰ ਦਿੱਤੇ ਗਏ। ਚਾਕੂ ਦੇ ਵਾਰਾਂ ਨਾਲ ਜ਼ਖ਼ਮੀ ਜ਼ਰੀਨ ਨੂੰ ਗੋਟਕੀ ਸਿਵਲ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ।

Comment here