ਇਸਲਾਮਾਬਾਦ – ਬੀਤੇ ਦਿਨੀੰ ਖਬਰ ਆਈ ਸੀ ਕਿ ਵਿਸ਼ਵ ਦੇ ਕਈ ਮੁਲਕਾਂ ਵਿੱਚ ਚਿੰਤਾ ਖੜੀ ਕਰਨ ਵਾਲੇ ਮੰਕੀਪਾਕਸ ਵਾਇਰਸ ਨੇ ਪਾਕਿਸਤਾਨ ਵਿੱਚ ਵੀ ਪੈਰ ਧਰਾਵਾ ਕਰ ਲਿਆ ਹੈ। ਪਰ ਪਾਕਿਸਤਾਨ ਸਰਕਾਰ ਨੇ ਇਹਨਾਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਪਰ ਨਾਲ ਹੀ ਸਰਕਾਰ ਨੇ ਇਸ ਵਾਇਰਲ ਜਾਨਵਰਾਂ ਤੋਂ ਹੋਣ ਵਾਲੀ ਬਿਮਾਰੀ ਨੂੰ ਲੈ ਕੇ ਵਧੇਰੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ‘ਰੇਡੀਓ ਪਾਕਿਸਤਾਨ’ ਦੀ ਇੱਕ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਦੇ ਇੱਕ ਅਧਿਕਾਰੀ ਅਨੁਸਾਰ, ਸਾਰੇ ਰਾਸ਼ਟਰੀ ਅਤੇ ਸੂਬਾਈ ਸਿਹਤ ਅਧਿਕਾਰੀਆਂ ਨੂੰ ਮੰਕੀਪਾਕਸ ਦੇ ਹਰ ਸ਼ੱਕੀ ਮਾਮਲੇ ਪ੍ਰਤੀ ਵਧੇਰੇ ਚੌਕਸ ਰਹਿਣ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ। ਖ਼ਬਰ ਮੁਤਾਬਕ, ‘ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ‘ਚ ਮੰਕੀਪਾਕਸ ਦੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਫੈਲੀ ਖ਼ਬਰ ਗ਼ਲਤ ਹੈ।’ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਨੇ ਸੋਸ਼ਲ ਮੀਡੀਆ ‘ਤੇ ਫੈਲੀਆਂ ਅਜਿਹੀਆਂ ਖ਼ਬਰਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਦੇਸ਼ ‘ਚ ਹੁਣ ਤੱਕ ਇਸ ਬੀਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ, ‘ਅਸੀਂ ਟੈਸਿੰਗ ਕਿੱਟਾਂ ਦਾ ਆਰਡਰ ਦਿੱਤਾ ਹੈ ਅਤੇ ਉਹ ਜਲਦੀ ਹੀ ਉਪਲੱਬਧ ਹੋ ਜਾਣਗੀਆਂ।’ ਉਨ੍ਹਾ ਕਿਹਾ ਕਿ ਦੇਸ਼ ਦੇ ਐਂਟਰੀ ਪੁਆਇੰਟਸ ‘ਤੇ ਸਟਾਫ਼ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ ਅਤੇ ਅਜੇ ਤੱਕ ਕੋਈ ਕੇਸ ਸਾਹਮਣੇ ਨਹੀਂ ਆਇਆ।
ਪਾਕਿ ਚ ਨਹੀੰ ਆਇਆ ਕੋਈ ਮੰਕੀਪਾਕਸ ਕੇਸ-ਸ਼ਾਹਬਾਜ਼ ਸਰਕਾਰ


Comment here