ਅਪਰਾਧਸਿਆਸਤਖਬਰਾਂਦੁਨੀਆ

ਪਾਕਿ ’ਚ ਧਾਰਮਿਕ ਚਿੰਨ੍ਹ ਨੂੰ ਲੈ ਕੇ ਸਿੱਖ ਹੋ ਰਿਹਾ ਪਰੇਸ਼ਾਨ

ਲਹੌਰ-ਬੀਤੇ ਦਿਨੀਂ ਖੈਬਰ ਪਖਤੂਨਵਾਂ ਵਿਧਾਨ ਸਭਾ ਮੈਂਬਰ ਰਣਜੀਤ ਸਿੰਘ ਨੇ ਦੋਸ਼ ਲਗਾਇਆ ਕਿ ਉਹ ਜਦ ਵੀ ਵਿਧਾਨ ਸਭਾ ਸਮੇਤ ਪੁਲਸ ਸਟੇਸ਼ਨ, ਅਦਾਲਤ ਅਤੇ ਹਵਾਈ ਸਫਰ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਆਪਣਾ ਧਾਰਮਿਕ ਚਿੰਨ ਗਾਤਰਾ ਪਾ ਕੇ ਜਾਣ ਦੀ ਮਨਜ਼ੂਰੀ ਨਹੀਂ ਹੁੰਦੀ। ਜਦ ਉਹ ਵਿਧਾਨ ਸਭਾ ਵਿਚ ਜਾਂਦੇ ਹਨ ਤਾਂ ਆਪਣੇ ਗਾਤਰੇ ਨੂੰ ਕਾਰ ਵਿਚ ਛੱਡ ਕੇ ਜਾਂਦੇ ਹਨ। ਕੁਝ ਹੋਰ ਸਿੱਖ ਨੇਤਾ ਬਾਬਾ ਗੁਰਪਾਲ ਸਿੰਘ ਆਦਿ ਨੇ ਵੀ ਇਸ ਤਰ੍ਹਾਂ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਵਿਦੇਸ਼ਾਂ ’ਚ ਤਾਂ ਸਾਨੂੰ ਗਾਤਰਾਂ ਧਾਰਨ ਕਰ ਕੇ ਕਿਤੇ ਵੀ ਜਾਣ ਦੀ ਛੂਟ ਹੈ ਪਰ ਪਾਕਿਸਤਾਨ ਵਿਚ ਸਾਨੂੰ ਇਹ ਧਾਰਮਿਕ ਆਜ਼ਾਦੀ ਨਹੀਂ ਹੈ। ਜਦਕਿ ਖੈਬਰ ਪਖਤੂਨਵਾਂ ’ਚ 45 ਹਜ਼ਾਰ ਤੋਂ ਜ਼ਿਆਦਾ ਸਿੱਖ ਰਹਿੰਦੇ ਹਨ।

Comment here