ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਪਾਕਿ ’ਚ ਦੋ ਹਿੰਦੂਆਂ ਦਾ ਕਤਲ, ਇਕ ਜ਼ਖ਼ਮੀ

ਕਰਾਚੀ-ਪਾਕਿਸਤਾਨ ਦੇ ਸਿੰਧ ਸੂਬੇ ਦੀ ਤਾਰੀਕੀ ਪਸੰਦ ਪਾਰਟੀ (ਐੱਸ. ਟੀ. ਪੀ.) ਦੇ ਥਰਪਾਰਕਰ ਡਿਵੀਜ਼ਨ ਦੇ ਯੂਥ ਪ੍ਰਧਾਨ ਪਵਨ ਮੱਲ੍ਹੀ ਪੁੱਤਰ ਘਣਸ਼ਾਮ ਮੱਲ੍ਹੀ ’ਤੇ ਕੱਟੜਪੰਥੀਆਂ ਵਲੋਂ ਕਾਤਲਾਨਾ ਹਮਲਾ ਕੀਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਹਿੰਦੂ ਆਗੂ ਦੇ ਰਿਹਾਇਸ਼ੀ ਪਲਾਟ ’ਤੇ ਵੀ ਕਬਜ਼ਾ ਕਰ ਲਿਆ ਗਿਆ ਹੈ। ਪਵਨ ਮੱਲ੍ਹੀ ਨੂੰ ਗੰਭੀਰ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਇਸ ਮਾਮਲੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਉਧਰ ਸੂਬੇ ਦੇ ਜ਼ਿਲਾ ਟੰਡੋ ਅੱਲ੍ਹਾ ਯਾਰ ਦੇ ਪਿੰਡ ਕਰਿਆਸ਼ਖ ’ਚ ਭੂਰੀ ਕੋਲ੍ਹੀ ਨਾਮੀ ਔਰਤ ਦੀ ਲਾਸ਼ ਭੇਦਭਰੇ ਹਾਲਾਤ ’ਚ ਉਥੋਂ ਦੇ ਕ੍ਰਿਸ਼ਚੀਅਨ ਸਕੂਲ ਅੰਦਰੋਂ ਤੇ ਪਿੰਡ ਝੰਡਾਸ਼ਖ ਨਿਵਾਸੀ ਕ੍ਰਿਸ਼ਨ ਮੇਘਵਾਰ ਨਾਂ ਦੇ ਹਿੰਦੂ ਨੌਜਵਾਨ ਦੀ ਲਾਸ਼ ਪਿੰਡ ਰਾਣੀਪੁਰ ਦੀਆਂ ਰੇਲਵੇ ਲਾਈਨਾਂ ਦੇ ਨੇੜੇ ਮਿਲੀ ਹੈ।

Comment here