ਅਪਰਾਧਸਿਆਸਤਖਬਰਾਂ

ਪਾਕਿ ‘ਚ ਦੋਸਤਾਂ ਨਾਲ ਘੁੰਮਣ ਗਏ ਹਿੰਦੂ ਨੌਜਵਾਨ ਦੀ ਪਰਤੀ ਲਾਸ਼

ਕਰਾਚੀ-ਪਾਕਿਸਤਾਨ ‘ਚ ਘੱਟ ਘਿਣਤੀਆਂ ‘ਤੇ ਤਸ਼ਦਦ ਜਰ ਹਨ। ਪਾਕਿਸਤਾਨ ਦੇ ਸਿੰਧ ਵਿਚ ਇਕ ਹਿੰਦੂ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਕੇ ਉਸ ਦੀ ਲਾਸ਼ ਨੂੰ ਬੁਰੀ ਤਰ੍ਹਾਂ ਖੁਰਦ-ਬੁਰਦ ਕਰ ਦਿੱਤਾ ਗਿਆ। ਉਕਤ 21 ਸਾਲਾ ਨੌਜਵਾਨ ਆਪਣੇ ਦੋਸਤਾਂ ਨਾਲ ਘੁੰਮਣ ਗਿਆ ਸੀ, ਜਿਸ ਦੀ ਲਾਸ਼ 2 ਦਿਨ ਬਾਅਦ ਖੇਤਾਂ ‘ਚੋਂ ਮਿਲੀ। ਮ੍ਰਿਤਕ ਨੌਜਵਾਨ ਦੇ ਪਿਤਾ ਪ੍ਰਚੰਡ ਭੀਲ ਅਤੇ ਭੈਣ ਮਾਹਰ ਨੇ ਦੱਸਿਆ ਕਿ 25 ਮਈ ਨੂੰ ਸ਼ਾਮ ਭਾਗਚੰਦ ਭੀਲ ਆਪਣੇ ਦੋਸਤਾਂ ਸੋਹੇਲ ਅਤੇ ਅਕਰਮ ਨੂੰ ਮਿਲਣ ਦਾ ਕਹਿ ਕੇ ਘਰੋਂ ਗਿਆ ਸੀ। ਉਸ ਨੇ ਕਿਹਾ ਸੀ ਕਿ ਉਹ ਰਾਤ 10 ਵਜੇ ਤੋਂ ਪਹਿਲਾਂ ਵਾਪਸ ਆ ਜਾਵੇਗਾ ਪਰ ਜਦੋਂ ਉਹ ਸਵੇਰ ਤਕ ਵੀ ਨਾ ਪਰਤਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਿਤਾ ਪ੍ਰਚੰਡ ਭੀਲ ਨੇ ਉਸ ਦੇ ਦੋਸਤਾਂ ਸੋਹੇਲ ਤੇ ਅਕਰਮ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਭਾਗਚੰਦ ਰਾਤ 10.30 ਵਜੇ ਦੇ ਕਰੀਬ ਹੀ ਘਰ ਨੂੰ ਚਲਾ ਗਿਆ ਸੀ।
ਪ੍ਰਚੰਡ ਭੀਲ ਵੱਲੋਂ ਸੰਗਰ ਪੁਲਸ ਥਾਣੇ ਵਿਚ ਸ਼ਿਕਾਇਤ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਪੁਲਸ ਨੇ ਇਹ ਕਹਿ ਕੇ ਸ਼ਿਕਾਇਤ ਲਿਖਣ ਤੋਂ ਮਨ੍ਹਾਂ ਕਰ ਦਿੱਤਾ ਕਿ ਉਸ ਨੂੰ ਗਿਆਂ ਅਜੇ ਬਹੁਤਾ ਸਮਾਂ ਨਹੀਂ ਹੋਇਆ ਤੇ ਹੋ ਸਕਦਾ ਹੈ ਕਿ ਉਹ ਸ਼ਾਮ ਤਕ ਪਰਤ ਆਵੇ। ਪ੍ਰਚੰਡ ਮੁਤਾਬਕ ਉਸ ਨੇ ਪੁਲਸ ਕੋਲ ਸੋਹੇਲ ਅਤੇ ਅਕਰਮ ‘ਤੇ ਸ਼ੱਕ ਜਤਾਇਆ ਸੀ, ਪਰ ਪੁਲਸ ਵੱਲੋਂ ਉਨ੍ਹਾਂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। 27 ਮਈ ਨੂੰ ਤੜਕਸਾਰ ਭਾਗਚੰਦ ਦੀ ਲਾਸ਼ ਪਿੰਡ ਕੋਟ ਨਵਾਬ ਵਿਚ ਖੇਤਾਂ ਵਿਚੋਂ ਮਿਲੀ।

Comment here