ਸਿਆਸਤਖਬਰਾਂਚਲੰਤ ਮਾਮਲੇ

ਪਾਕਿ ‘ਚ ਤਿੰਨ ਸਾਲ ਦੀ ਸਜ਼ਾ ਕੱਟਕੇ ਮੁੜਿਆ ਬਲਵਿੰਦਰ ਸਿੰਘ

ਅੰਮ੍ਰਿਤਸਰ-ਇਥੋਂ ਦੀ ਸਰਹੱਦ ਨਾਲ ਲੱਗਦੀ ਤਹਿਸੀਲ ਅਜਨਾਲਾ ਦੇ ਪਿੰਡ ਬੱਲੜ ਵਾਲਾ (ਅਬਦੀ ਗਾਮਚੋਕ) ਦੇ ਰਹਿਣ ਵਾਲੇ ਨੌਜਵਾਨ ਬਲਵਿੰਦਰ ਸਿੰਘ ਬੱਬਾ ਨੂੰ ਕ੍ਰਿਕਟ ਖੇਡਣ ਦਾ ਬਹੁਤ ਸ਼ੌਕ ਸੀ। ਇੱਕ ਦਿਨ ਕ੍ਰਿਕਟ ਖੇਡਣ ਤੋਂ ਬਾਅਦ ਸਾਰੀ ਟੀਮ ਖੁਸ਼ੀ ‘ਚ ਸ਼ਰਾਬ ਪੀਣ ਲੱਗੀ। ਅਤੇ ਬਲਵਿੰਦਰ ਦੇ ਪਿੰਡ ਤੋਂ ਥੋੜੀ ਦੂਰ ਬਾਰਡਰ ਦੀ ਜ਼ਮੀਨ ਸੀ, ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਸ਼ਰਾਬ ਦੇ ਨਸ਼ੇ ‘ਚ ਹੋਣ ਕਾਰਨ ਕੰਡਿਆਲੀ ਤਾਰ ਪਾਰ ਕਰ ਲਈ ਅਤੇ ਪਾਕਿ ਫੌਜ ਨੇ ਉਸਨੂੰ ਫੜ ਕੇ ਹਿਰਾਸਤ ਵਿਚ ਲੈ ਲਿਆ। ਉਸਨੇ ਦੱਸਿਆ ਕਿ ਤਿੰਨ ਸਾਲ ਦੇ ਕਰੀਬ ਉਹ ਪਾਕਿਸਤਾਨ ਦੀ ਜੇਲ੍ਹ ਵਿਚ ਰਿਹਾ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਛੇ ਮਹੀਨੇ ਤਾਂ ਉਸ ਉੱਤੇ ਪੂਰੇ ਤਸ਼ੱਦਦ ਢਾਹੇ ਗਏ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਰਹੀ। ਪਾਕਿਸਤਾਨ ਦੀ ਸੁਪਰੀਮ ਕੋਰਟ ਕੋਲ ਅਪੀਲ ਕੀਤੀ ਕਿ ਮੇਰੀ ਮੇਰੇ ਪਰਿਵਾਰ ਨਾਲ਼ ਫ਼ੋਨ ਉੱਤੇ ਗੱਲਬਾਤ ਕਾਰਵਾਈ ਜਾਵੇ। ਜਦੋਂ ਮੇਰੀ ਮੇਰੇ ਪਰਿਵਾਰ ਨਾਲ ਗੱਲਬਾਤ ਹੋਈ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੀਡੀਆ ਬੁਲਾ ਕੇ ਮੇਰੇ ਬਾਰੇ ਦੱਸਿਆ ਜਾਵੇ। ਬਲਵਿੰਦਰ ਸਿੰਘ ਨੇ ਕਿਹਾ ਕਿ ਨੈਸ਼ਨਲ ਮੀਡੀਆ ਰਾਹੀਂ ਮੇਰੀਆਂ ਖ਼ਬਰਾਂ ਲਗਾਤਾਰ ਲੱਗਿਆ ਤਾਂ ਪਾਕਿਸਤਾਨ ਦੀ ਸਰਕਾਰ ਨੂੰ ਪਤਾ ਲੱਗਾ ਕਿ ਮੈਂ ਕੌਣ ਹਾਂ। ਉਨ੍ਹਾਂ ਕਿਹਾ ਕਿ 4 ਮਹੀਨੇ ਪਹਿਲਾਂ ਸ਼ੁਰੂ ਹੋਈ ਇਹ ਖਬਰ ਉਸ ਦੀ ਜ਼ਿੰਦਗੀ ‘ਚ ਘਰ ਵਾਪਸੀ ਵਰਗੀ ਮਹਿਸੂਸ ਹੋਣ ਲੱਗੀ।
ਮੀਡਿਆ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਬਲਵਿੰਦਰ ਸਿੰਘ ਬੱਬਾ ਨੇ ਦੱਸਿਆ ਕਿ ਮੇਰੇ ‘ਤੇ ਬਹੁਤ ਤਸ਼ੱਦਦ ਕੀਤਾ ਗਿਆ ਸੀ ਅਤੇ 4 ਮਹੀਨੇ ਪਹਿਲਾਂ ਜਦੋਂ ਇਹ ਖਬਰ ਆਈ ਤਾਂ ਅੰਬੈਸੀ ਦੇ ਲੋਕ ਮੇਰੇ ਕੋਲ ਪਹੁੰਚ ਗਏ ਅਤੇ ਮੇਰੀ ਪੁੱਛਗਿੱਛ ਕਰਨੀ ਸ਼ੁਰੂ ਦਿੱਤੀ। ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਵੀ ਵੱਧ ਨੌਜਵਾਨ ਪਾਕਿਸਤਾਨ ਦੀ ਜੇਲ੍ਹ ਵਿੱਚ ਫਸੇ ਹੋਏ ਹਨ ਅਤੇ ਉਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਸਜਾ ਪੂਰੀ ਹੋਈ ਨੂੰ 2 ਤੋਂ 3 ਸਾਲ ਤੋਂ ਉਪਰ ਹੋ ਚੁੱਕੀ ਹੈ। ਬਲਵਿੰਦਰ ਸਿੰਘ ਬੱਬੂ ਦੀ ਤਰਫੋਂ ਹੱਥ ਜੋੜ ਕੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਪਾਕਿਸਤਾਨ ਵਿੱਚ ਸਜ਼ਾ ਕੱਟ ਚੁੱਕੇ ਹਨ ਅਤੇ ਉਨ੍ਹਾ ਨੂੰ ਜਲਦ ਭਾਰਤ ਲਿਆਂਦਾ ਜਾਵੇ।

Comment here