ਨਵੀਂ ਦਿੱਲੀ-ਇੱਕ ਲਾਈਵ ਟੈਲੀਵਿਜ਼ਨ ਬਹਿਸ ਦੌਰਾਨ ਵਿਰੋਧੀ ਸਿਆਸੀ ਪਾਰਟੀਆਂ ਦੇ ਦੋ ਪਾਕਿਸਤਾਨੀ ਨੇਤਾਵਾਂ ਦੀ ਲੜਾਈ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਇਮਰਾਨ ਖਾਨ ਨੂੰ ਲੈ ਕਿ ਲਾਈਵ ਟੀਵੀ ਬਹਿਸ ਦੌਰਾਨ ਦੋਵਾਂ ਨੇਤਾਵਾਂ ਵਿਚਾਲੇ ਗੱਲਬਾਤ ਇੰਨੀ ਵਧ ਗਈ ਕਿ ਉਹ ਇਕ ਦੂਜੇ ਨਾਲ ਲੜਨ ਲੱਗ ਪਏ। ਉਨ੍ਹਾਂ ਨੂੰ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਵੀ ਸੁਣਿਆ ਗਿਆ। ਇਹ ਲੜਾਈ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਅਫਨਾਨ ਉੱਲਾ ਖ਼ਾਨ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸ਼ੇਰ ਅਫ਼ਜ਼ਲ ਖ਼ਾਨ ਮਰਵਤ ਵਿਚਕਾਰ ਹੋਈ। ਇਹ ਜਾਵੇਦ ਚੌਧਰੀ ਦਾ ਐਕਸਪ੍ਰੈਸ ਨਿਊਜ਼ ਦਾ ਟਾਕ ਸ਼ੋਅ ਸੀ।
ਇਸ ਲੜਾਈ ਦੀ ਸ਼ੁਰੂਆਤ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਨੇਤਾ ਦੁਆਰਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗਾਲ੍ਹਾਂ ਕੱਢਣ ਤੋਂ ਬਾਅਦ ਹੋਈ। ਮਾਰਵਤ ਨੇ ਅਫਨਾਨ ਉੱਲਾ ਨੂੰ ਥੱਪੜ ਮਾਰਿਆ। ਕੁੱਝ ਹੀ ਦੇਰ ਵਿੱਚ ਦੋਨਾਂ ਨੇ ਇੱਕ ਦੂਜੇ ਨੂੰ ਲੱਤਾਂ ਅਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਜਦੋਂ ਐਂਕਰ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਫਜ਼ਲ ਖਾਨ ਵੀ ਹਰਕਤ ਵਿੱਚ ਆ ਗਏ ਅਤੇ ਆਪਣੇ ਵਿਰੋਧੀ ਨੂੰ ਧੱਕਾ ਦੇ ਦਿੱਤਾ। ਵੀਡੀਓ ‘ਚ ਕੁਝ ਸਕਿੰਟਾਂ ਲਈ ਦੋਵੇਂ ਨਿਊਜ਼ ਡੈਸਕ ਦੇ ਪਿੱਛੇ ਫਰਸ਼ ‘ਤੇ ਸਨ।
ਐਕਸ ‘ਤੇ ਇਕ ਯੂਜ਼ਰ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਦੋਵੇਂ ਨੇਤਾ ਬਿਨਾਂ ਕਿਸੇ ਰੋਕ-ਟੋਕ ਦੇ ਇਕ-ਦੂਜੇ ‘ਤੇ ਹਮਲਾ ਕਰ ਰਹੇ ਹਨ। ਵੀਡੀਓ ਦੇ ਨਾਲ ਲਿਖਿਆ ਹੈ, ‘ਮੁਰਸ਼ਿਦ ਨੂੰ ਗਾਲ੍ਹਾਂ ਕੱਢੋ ਤਾਂ ਚੇਲਾ ਜਵਾਬ ਦੇਵੇਗਾ। ਕੋਈ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਸਮਝਾਉਣ ਵਾਲਾ ਹੈ! ਲੜਾਈ-ਝਗੜੇ ਤੋਂ ਇਲਾਵਾ ਦੋਵਾਂ ਨੇ ਇਕ-ਦੂਜੇ ਲਈ ਗਾਲੀ-ਗਲੋਚ ਦੀ ਵੀ ਵਰਤੋਂ ਕੀਤੀ।
Comment here