ਅਪਰਾਧਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਪਾਕਿ ’ਚ ਟੀਕਾਕਰਨ ਟੀਮ ’ਤੇ ਹਮਲਾ, ਤਿੰਨ ਮੌਤਾਂ

ਪੇਸ਼ਾਵਰ-ਪਾਕਿਸਤਾਨ ’ਚ ਟੀਕਾਕਰਨ ਮੁਹਿੰਮ ’ਚ ਸ਼ਾਮਲ ਕਰਮਚਾਰੀਆਂ ’ਤੇ ਹਮਲੇ ਵਧੇ ਹਨ। ਇਥੋਂ ਦੇ ਅਸ਼ਾਂਤ ਉੱਤਰੀ ਵਜ਼ੀਰਿਸਤਾਨ ਕਬਾਇਲੀ ਜ਼ਿਲੇ ’ਚ ਅਣਪਛਾਤੇ ਹਮਲਾਵਰਾਂ ਨੇ ਪੋਲੀਓ ਰੋਕੂ ਟੀਕਾਕਰਨ ਕਰਨ ਗਈ ਟੀਮ ‘ਤੇ ਹਮਲਾ ਕਰ ਦਿੱਤਾ, ਜਿਸ ’ਚ ਦੋ ਪੁਲਸ ਕਰਮਚਾਰੀਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ।
ਅਫਗਾਨਿਸਤਾਨ ਨਾਲ ਲਗਦੇ ਇਸ ਜ਼ਿਲੇ ’ਚ ਇਸ ਸਾਲ ਪੋਲੀਓ ਦੇ 9 ਮਾਮਲੇ ਸਾਹਮਣੇ ਆਏ ਚੁੱਕੇ ਹਨ, ਜਿਸ ਦੇ iਖ਼ਲਾਫ਼ ਟੀਕਾਕਰਨ ਮੁਹਿੰਮ ਦੇ ਸਿਲਸਿਲੇ ’ਚ ਇਕ ਟੀਮ ਘਰ-ਘਰ ਜਾ ਰਹੀ ਸੀ। ਉਸੇ ਸਮੇਂ ਬੰਦੂਕਧਾਰੀਆਂ ਨੇ ਟੀਮ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਟੀਮ ਦੇ ਇਕ ਮੈਂਬਰ ਤੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਾ ਰਹੇ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲ ਦੇ ਸਮੇਂ ’ਚ ਪਾਕਿਸਤਾਨ ’ਚ ਪੋਲੀਓ ਰੋਕੂ ਟੀਕਾਕਰਨ ਮੁਹਿੰਮ ’ਚ ਸ਼ਾਮਲ ਕਰਮਚਾਰੀਆਂ ’ਤੇ ਹਮਲੇ ਵਧੇ ਹਨ। ਇਸ ਸਾਲ ਮਾਰਚ ’ਚ ਉੱਤਰ-ਪੱਛਮੀ ਪਾਕਿਸਤਾਨ ’ਚ ਬੰਦੂਕਧਾਰੀਆਂ ਨੇ ਇਕ ਮਹਿਲਾ ਪੋਲੀਓ ਕਰਮਚਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜੋ ਪੋਲੀਓ ਰੋਕੂ ਮੁਹਿੰਮ ’ਚ ਹਿੱਸਾ ਲੈ ਕੇ ਘਰ ਪਰਤ ਰਹੀ ਸੀ।ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਦੁਨੀਆ ‘ਚ ਪਾਕਿਸਤਾਨ ਤੇ ਅਫਗਾਨਿਸਤਾਨ ਹੀ ਅਜਿਹੇ ਦੇਸ਼ ਹਨ, ਜਿੱਥੋਂ ਪੋਲੀਓ ਖ਼ਤਮ ਨਹੀਂ ਹੋਇਆ ਹੈ।
ਪਿਛਲੇ ਸਾਲ ਜਨਵਰੀ ’ਚ, ਬੰਦੂਕਧਾਰੀਆਂ ਨੇ ਉੱਤਰ ਪੱਛਮੀ ਪਾਕਿਸਤਾਨ ‘ਚ ਪੋਲੀਓ ਟੀਕਾਕਰਨ ਕਰਮਚਾਰੀਆਂ ਦੀ ਟੀਮ ਦੀ ਸੁਰੱਖਿਆ ਕਰ ਰਹੇ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

Comment here