ਅਪਰਾਧਖਬਰਾਂਦੁਨੀਆ

ਪਾਕਿ ‘ਚ ਜ਼ਹਿਰੀਲਾ ਮਿਲਕਸ਼ੇਕ ਪੀਣ ਨਾਲ ਦੋ ਬੱਚਿਆਂ ਦੀ ਮੌਤ

ਇਸਲਾਮਾਬਾਦ-ਪਾਕਿਸਤਾਨ ਸਥਿਤ ਏ.ਆਰ.ਵਾਈ. ਨਿਊਜ਼ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਦੇ ਸਾਹੀਵਾਲ ਵਿੱਚ ਕਥਿਤ ਤੌਰ ‘ਤੇ ਜ਼ਹਿਰੀਲਾ ਮਿਲਕਸ਼ੇਕ ਪੀਣ ਨਾਲ 2 ਬੱਚਿਆਂ ਦੀ ਮੌਤ ਹੋ ਗਈ ਅਤੇ 3 ਹੋਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਸਾਹੀਵਾਲ ਦੇ ਇੱਕ ਵਿਅਕਤੀ ਨੇ ਆਪਣੇ 5 ਬੱਚਿਆਂ ਲਈ ਮਿਲਕਸ਼ੇਕ ਬਣਾਇਆ, ਜਿਸ ਨੂੰ ਪੀਣ ਤੋਂ ਬਾਅਦ ਪੰਜਾਂ ਬੱਚਿਆਂ ਦੀ ਹਾਲਤ ਵਿਗੜ ਗਈ। ਉਨ੍ਹਾਂ ਨੂੰ ਤੁਰੰਤ ਟੀਚਿੰਗ ਹਸਪਤਾਲ ਲਿਜਾਇਆ ਗਿਆ, ਪਰ 7 ਮਹੀਨਿਆਂ ਦੇ ਅਨਸ ਅਤੇ 3 ਸਾਲ ਦੇ ਹਰਮ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। 13 ਸਾਲਾ ਅਬੀਹਾ, 11 ਸਾਲਾ ਫੈਕਾ ਅਤੇ 6 ਸਾਲਾ ਇਮਾਨ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਏ.ਆਰ.ਵਾਈ. ਖ਼ਬਰ ਮੁਤਾਬਕ ਇਸ ਤੋਂ ਪਹਿਲਾਂ, ਕਰਾਚੀ ਦੇ ਕੇਮਾਰੀ ਜ਼ਿਲ੍ਹੇ ਦੇ ਮੁਹੰਮਦ ਅਲੀ ਲਾਘਾਰੀ ਗੋਥ ਵਿੱਚ 19 ਲੋਕਾਂ ਵਿੱਚੋਂ ਘੱਟੋ-ਘੱਟ 16 ਬੱਚਿਆਂ ਦੀ ਰਹੱਸਮਈ ਬੁਖਾਰ ਕਾਰਨ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਨਾਜਾਇਜ਼ ਫੈਕਟਰੀਆਂ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਮਰੀਜ਼ਾਂ ਦਾ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਵੇਰਵਿਆਂ ਅਨੁਸਾਰ ਇਲਾਕੇ ਵਿੱਚ ਇਲਾਜ ਲਈ ਡਿਸਪੈਂਸਰੀਆਂ ਨਾ ਹੋਣ ਕਾਰਨ 30 ਤੋਂ ਵੱਧ ਬੱਚੇ ਅਜੇ ਵੀ ਰਹੱਸਮਈ ਬੁਖਾਰ ਨਾਲ ਬਿਮਾਰ ਹਨ।

Comment here