ਅਪਰਾਧਖਬਰਾਂਦੁਨੀਆ

ਪਾਕਿ ਚ ਛੇ ਸਾਲਾ ਬੱਚੀ ਦੀ ਕੁਕਰਮ ਮਗਰੋਂ ਹੱਤਿਆ

ਕਰਾਚੀ- ਕਰਾਚੀ ਦੇ ਕੋਰੰਗੀ ਇਲਾਕੇ ਵਿਚ ਇਕ ਛੇ ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਦੇ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।  8 ਘੰਟੇ ਦੀ ਤਲਾਸ਼ੀ ਦੇ ਬਾਅਦ ਕੋਰੰਗੀ ਦੇ ਜਮਾਂ ਟਾਊਨ ਵਿਚ ਉਸ ਦੀ ਰਿਹਾਇਸ਼ ਨੇੜੇ ਕੂੜੇ ਦੇ ਢੇਰ ਤੋਂ ਬੱਚੀ ਦੀ ਲਾਸ਼ ਮਿਲੀ। ਪੁਲਸ ਨੇ ਵੱਖ-ਵੱਖ ਇਲਾਕਿਆਂ ਵਿਚ ਛਾਪੇਮਾਰੀ ਕਰ ਕੇ ਕਰੀਬ ਇਕ ਦਰਜਨ ਸ਼ੱਕੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਲਾਂਧੀ ਦੇ ਐੱਸਪੀ ਸ਼ਾਹਨਵਾਜ਼ ਨੇ ਕਿਹਾ ਕਿ ਬੱਚੀ ਆਪਣੇ ਘਰੋਂ ਲਾਪਤਾ ਹੋ ਗਈ ਸੀ। ਮਾਤਾ-ਪਿਤਾ ਨੇ ਅੱਧੀ ਰਾਤ ਨੂੰ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਅਤੇ ਸਵੇਰੇ ਕਰੀਬ 5 ਵਜੇ ਉਸ ਦੀ ਲਾਸ਼ ਕੂੜੇ ਦੇ ਢੇਰ ਵਿਚ ਮਿਲੀ। ਕੁੜੀ ਦੀ ਗਰਦਨ ਟੁੱਟੀ ਹੋਈ ਸੀ। ਹਸਪਤਾਲ ਦੇ ਵਧੀਕ ਪੁਲਸ ਸਰਜਨ ਨੇ ਕਿਹਾ ਕਿ ਬੱਚੀ ਦੀ ਲਾਸ਼ ਦੇ ਪੋਸਟਮਾਰਟਮ ਤੋਂ ਪਤਾ ਚੱਲਿਆ ਕਿ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ। ਡਾਕਟਰ ਸੈਯਦ ਨੇ ਕਿਹਾ ਕਿ ਬੱਚੀ ਦੇ ਸਿਰ, ਸਰੀਰ ਅਤੇ ਨਿੱਜੀ ਅੰਗਾਂ ‘ਤੇ ਕਈ ਸੱਟਾਂ ਸਨ। ਪਾਕਿਸਤਾਨ ਦੀਆਂ ਅਪਰਾਧਿਕ ਘਟਨਾਵਾਂ ਦੀ ਜਾਣਕਾਰੀ ਦਿੰਦੇ ਹੋਏ ਡਾਨ ਅਖ਼ਬਾਰ ਨੇ ਅੱਗੇ ਦੱਸਿਆ ਕਿ 2020 ਵਿਚ ਚਾਰ ਸੂਬਿਆਂ ਇਸਲਾਮਾਬਾਦ ਰਾਜਧਾਨੀ ਖੇਤਰ, ਮਕਬੂਜ਼ਾ ਕਸ਼ਮੀਰ  ਅਤੇ ਗਿਲਗਿਤ-ਬਾਲਟੀਸਤਾਨ  ਵਿਚ ਬੱਚਿਆਂ ਖ਼ਿਲਾਫ਼ 2960 ਵੱਡੇ ਅਪਰਾਧ ਦਰਜ ਕੀਤੇ ਗਏ। ਰਿਪੋਰਟ ਕੀਤੇ ਗਏ ਮਾਮਲਿਆਂ ਵਿਚੋਂ 787 ਬਲਾਤਕਾਰ, 89 ਅਸ਼ਲੀਲ ਸਾਹਿਤ ਅਤੇ ਬਾਲ ਸ਼ੋਸ਼ਣ ਦੇ ਸਨ ਅਤੇ 80 ਯੌਨ ਸ਼ੋਸ਼ਣ ਦੇ ਬਾਅਦ ਕਤਲ ਦੇ ਸਨ। ਅਗਵਾ, ਲਾਪਤਾ ਬੱਚਿਆਂ ਅਤੇ ਬਾਲ ਵਿਆਹ ਦੇ ਮਾਮਲੇ ਕ੍ਰਮਵਾਰ  834, 345 ਅਤੇ 119 ਸਨ। ਉੱਥੇ ਐੱਨ.ਜੀ.ਓ. ਸਾਹਿਲ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਾਕਿਸਤਾਨ ਵਿਚ ਰੋਜ਼ਾਨਾ 8 ਬੱਚਿਆਂ ਨਾਲ ਕਿਸੇ ਨਾ ਕਿਸੇ ਰੂਪ ਵਿਚ ਦੁਰਵਿਵਹਾਰ ਕੀਤਾ ਜਾਂਦਾ ਸੀ ਜਦਕਿ ਪੀੜਤਾਂ ਵਿਚ 51 ਫੀਸਦੀ ਕੁੜੀਆਂ ਅਤੇ 49 ਫੀਸਦੀ ਮੁੰਡੇ ਸਨ।

Comment here