ਅਪਰਾਧਖਬਰਾਂਦੁਨੀਆ

ਪਾਕਿ ’ਚ ਚੋਰੀ ਦੇ ਦੋਸ਼ ’ਚ 4 ਔਰਤਾਂ ਨੂੰ ਨੰਗਾ ਕਰਕੇ ਕੁੱਟਿਆ

ਲਾਹੌਰ-ਲਾਹੌਰ ਤੋਂ ਕਰੀਬ 180 ਕਿਲੋਮੀਟਰ ਦੂਰ ਫ਼ੈਸਲਾਬਾਦ ਵਿਚ ਲੋਕਾਂ ਦੇ ਇਕ ਸਮੂਹ ਨੇ ਦੁਕਾਨ ਵਿਚ ਚੋਰੀ ਕਰਨ ਦਾ ਦੋਸ਼ ਲਗਾ ਕੇ ਇਕ ਨਾਬਾਲਗ ਸਮੇਤ 4 ਔਰਤਾਂ ਨੂੰ ਨੰਗਾ ਕੀਤਾ ਅਤੇ ਸੜਕ ’ਤੇ ਘੜੀਸ ਕੇ ਉਨ੍ਹਾਂ ਨੂੰ ਕੁੱਟਿਆ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਵੀਡੀਓ ਵਿਚ ਇਕ ਨਾਬਾਲਗ ਸਮੇਤ 4 ਔਰਤਾਂ ਆਪਣੇ ਆਸ-ਪਾਸ ਦੇ ਲੋਕਾਂ ਨੂੰ ਆਪਣੇ ਸਰੀਰ ਨੂੰ ਢੱਕਣ ਲਈ ਬੇਨਤੀ ਕਰਦੀਆਂ ਦਿਖਾਈ ਦਿੱਤੀਆਂ ਪਰ ਕੋਈ ਫ਼ਾਇਦਾ ਨਹੀਂ ਹੋਇਆ। ਉਨ੍ਹਾਂ ਤੋਂ ਇਕ ਘੰਟੇ ਤੱਕ ਸੜਕਾਂ ’ਤੇ ਨੰਗੇ ਕਰਕੇ ਪਰੇਡ ਕਰਾਈ ਗਈ। ਘਟਨਾ ਦੀਆਂ ਕੁੱਝ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੇ ਬਾਅਦ ਪੰਜਾਬ ਪੁਲਸ ਹਰਕਤ ਵਿਚ ਆ ਗਈ।
ਪੰਜਾਬ ਪੁਲਸ ਦੇ ਇਕ ਬੁਲਾਰੇ ਨੇ ਟਵੀਟ ਵਿਚ ਕਿਹਾ, ‘ਅਸੀਂ ਇਸ ਮੰਦਭਾਗੀ ਘਟਨਾ ਦੇ ਸਬੰਧ ਵਿਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।’ ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਵਿਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਇਆ ਜਾਏਗਾ। ਕਾਨੂੰਨ ਨਾਲ ਸਬੰਧਤ ਧਾਰਾਵਾਂ ਤਹਿਤ 5 ਸ਼ੱਕੀਆਂ ਅਤੇ ਕਈ ਹੋਰਾਂ iਖ਼ਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਮਾਮਲੇ ਮੁਤਾਬਕ ਪੀੜਤਾਂ ਨੇ ਦੱਸਿਆ ਕਿ ਉਹ ਫ਼ੈਸਲਾਬਾਦ ਦੇ ਬਾਵਾ ਚੱਕ ਬਾਜ਼ਾਰ ਵਿਚ ਕੂੜਾ ਚੁੱਕਣ ਗਈਆਂ ਸਨ। ਸ਼ਿਕਾਇਤ ਵਿਚ ਔਰਤਾਂ ਨੇ ਕਿਹਾ ਹੈ, ‘ਸਾਨੂੰ ਪਿਆਸ ਲੱਗੀ ਸੀ ਅਤੇ ਉਸਮਾਨ ਇਲੈਕਟ੍ਰਾਨਿਕ ਸਟੋਰ ਦੇ ਅੰਦਰ ਗਏ ਅਤੇ ਪਾਣੀ ਦੀ ਬੋਤਲ ਮੰਗੀ ਪਰ ਮਾਲਕ ਸੱਦਾਮ ਨੇ ਸਾਡੇ ’ਤੇ ਚੋਰੀ ਕਰਨ ਦੇ ਇਰਾਦੇ ਨਾਲ ਦੁਕਾਨ ਵਿਚ ਦਾਖ਼ਲ ਹੋਣ ਦਾ ਦੋਸ਼ ਲਗਾਇਆ। ਸੱਦਾਮ ਅਤੇ ਹੋਰ ਲੋਕਾਂ ਨੇ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਫਿਰ ਉਨ੍ਹਾਂ ਨੇ ਨੰਗਾ ਕਰਕੇ ਸੜਕ ’ਤੇ ਘੜੀਸਿਆ ਅਤੇ ਕੁੱਟਮਾਰ ਕੀਤੀ। ਉਨ੍ਹਾਂ ਨੇ ਨੰਗਾ ਕਰਨ ਤੋਂ ਬਾਅਦ ਸਾਡੀ ਵੀਡੀਓ ਵੀ ਬਣਾਈ। ਭੀੜ ਵਿਚੋਂ ਕਿਸੇ ਨੇ ਵੀ ਇਸ ਅੱਤਿਆਚਾਰ ਨੂੰ ਰੋਕਣ ਲਈ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।

Comment here