ਪੇਸ਼ਾਵਰ: ਚੀਨ ਦੇ ਅਭਿਲਾਸ਼ੀ ਸੀਪੀਈਸੀ ਪ੍ਰਾਜੈਕਟ ਨੂੰ ਪਾਕਿਸਤਾਨ ਦੀਆਂ ਢਿੱਲੀਆਂ ਨੀਤੀਆਂ ਕਾਰਨ ਗ੍ਰਹਿਣ ਲੱਗ ਗਿਆ ਹੈ। ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਤੈਅ ਸਮੇਂ ਤੋਂ ਪਿੱਛੇ ਚੱਲ ਰਿਹਾ ਹੈ ਅਤੇ ਇਸ ਦੇ 15 ਪ੍ਰੋਜੈਕਟਾਂ ਵਿੱਚੋਂ ਸਿਰਫ਼ ਤਿੰਨ ਹੀ ਪੂਰੇ ਹੋਏ ਹਨ। ਐਤਵਾਰ ਨੂੰ ਇਕ ਅਖਬਾਰ ਦੀ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ। ‘ਐਕਸਪ੍ਰੈਸ ਟ੍ਰਿਬਿਊਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਪਾਕਿਸਤਾਨ ਨੇ ਹੁਣ ਤੱਕ 60 ਬਿਲੀਅਨ ਡਾਲਰ ਦੀ ਲਾਗਤ ਵਾਲੇ CPEC ਵਿੱਚ ਸਿਰਫ਼ ਤਿੰਨ ਪ੍ਰੋਜੈਕਟ ਹੀ ਪੂਰੇ ਕੀਤੇ ਹਨ। 300 ਮਿਲੀਅਨ ਡਾਲਰ ਦੀ ਲਾਗਤ ਵਾਲੇ ਇਹ ਤਿੰਨ ਪ੍ਰੋਜੈਕਟ ਗਵਾਦਰ ਵਿੱਚ ਹਨ। CPEC ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ, ਅਖਬਾਰ ਨੇ ਲਿਖਿਆ ਕਿ 2 ਬਿਲੀਅਨ ਡਾਲਰ ਦੇ ਲਗਭਗ ਇੱਕ ਦਰਜਨ ਪ੍ਰੋਜੈਕਟ ਅਜੇ ਵੀ ਅਧੂਰੇ ਹਨ, ਜਿਸ ਵਿੱਚ ਜਲ ਸਪਲਾਈ ਅਤੇ ਬਿਜਲੀ ਉਤਪਾਦਨ ਨਾਲ ਸਬੰਧਤ ਪ੍ਰੋਜੈਕਟ ਸ਼ਾਮਲ ਹਨ। ਇਹ ਇੱਕ 3,000 ਕਿਲੋਮੀਟਰ ਲੰਬਾ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ ਜੋ ਚੀਨ ਦੇ ਉੱਤਰ-ਪੱਛਮ ਵਿੱਚ ਸ਼ਿਨਜਿਆਂਗ ਉਇਘੁਰ ਆਟੋਨੋਮਸ ਖੇਤਰ ਨੂੰ ਬਲੋਚਿਸਤਾਨ, ਪੱਛਮੀ ਪਾਕਿਸਤਾਨ ਵਿੱਚ ਗਵਾਦਰ ਦੀ ਬੰਦਰਗਾਹ ਨਾਲ ਜੋੜਦਾ ਹੈ। ਭਾਰਤ CPEC ਨੂੰ ਲੈ ਕੇ ਚੀਨ ‘ਤੇ ਇਤਰਾਜ਼ ਪ੍ਰਗਟਾਉਂਦਾ ਰਿਹਾ ਹੈ ਕਿਉਂਕਿ ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਤੋਂ ਲੰਘੇਗਾ। ਹੁਣ ਤੱਕ ਪ੍ਰਾਜੈਕਟ ਦੀ ਸਮੀਖਿਆ ਦੇ ਅਨੁਸਾਰ, ਅਧਿਕਾਰੀਆਂ ਨੇ ਕਿਹਾ ਕਿ ਗਵਾਦਰ ਵਿੱਚ ਸਮਾਜਿਕ-ਆਰਥਿਕ ਲਾਭਾਂ ਨਾਲ ਸਬੰਧਤ ਸਾਰੇ ਕੰਮ ਨਿਰਧਾਰਤ ਸਮੇਂ ਤੋਂ ਪਿੱਛੇ ਚੱਲ ਰਹੇ ਹਨ।
ਪਾਕਿ ਚ ਚੀਨ ਦੇ ਸੀਪੀਈਸੀ ਦੇ 15 ‘ਚੋਂ ਸਿਰਫ਼ 3 ਪ੍ਰੋਜੈਕਟ ਪੂਰੇ ਹੋਏ

Comment here