ਅਪਰਾਧਸਿਆਸਤਖਬਰਾਂਦੁਨੀਆ

ਪਾਕਿ ’ਚ ਘੱਟ ਗਿਣਤੀਆਂ ’ਤੇ ਜ਼ੁਲਮਾਂ ਦੇ ਮਾਮਲੇ ਵਧੇ

ਇਸਲਾਮਾਬਾਦ-ਇਮਰਾਨ ਖ਼ਾਨ ਦੇ ਦਾਅਵਿਆਂ ਦੇ ਉਲਟ ਪਾਕਿਸਤਾਨ ’ਚ ਘੱਟ ਗਿਣਤੀਆਂ ’ਤੇ ਜ਼ੁਲਮ ਦੇ ਮਾਮਲਿਆਂ ’ਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਯੂਰਪੀਅਨ ਅਜਾਈਲਮ ਸਪੋਰਟ ਆਫਿਸ (ਈਏਐੱਸਓ) ਦਾ ਕਹਿਣਾ ਹੈ ਕਿ ਹਿੰਦੂ, ਸਿੱਖ, ਈਸਾਈ, ਅਹਿਮਦੀਆ ਤੇ ਸ਼ੀਆ ਮੁਸਲਮਾਨਾਂ ਦੀ ਹੱਤਿਆ, ਈਸ਼ ਨਿੰਦਾ ਤੇ ਜ਼ਬਰਦਸਤੀ ਧਰਮ ਪਰਿਵਰਤਨ ਦੇ ਮਾਮਲਿਆਂ ਤੇ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ’ਚ ਜ਼ਿਕਰਯੋਗ ਵਾਧਾ ਹੋਇਆ ਹੈ।
ਈਏਐੱਸਓ ਦੀ ਹਾਲੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੱਟੜਪੰਥੀ ਸੰਗਠਨ ਦੇਸ਼ ਦੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਅਕਤੂਬਰ 2020 ’ਚ ਈਏਐੱਸਓ ਸੀਓਆਈ ‘ਪਾਕਿਸਤਾਨ-ਸੁਰੱਖਿਆ ਸਥਿਤੀ’ ਸਿਰਲੇਖ ਰਿਪੋਰਟ ਦਾ ਅਪਡੇਟ ਵਰਜ਼ਨ ਹੈ। ਇਸ ’ਚ ਕਿਹਾ ਗਿਆ ਹੈ ਕਿ ਸਾਲ 2020 ’ਚ ਸਾਲ 2021 ਦੇ ਪਹਿਲੇ ਸੱਤ ਮਹੀਨਿਆਂ ਦੌਰਾਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ, ਅਲਕਾਇਦਾ, ਇਸਲਾਮਿਕ ਸਟੇਟ-ਖੁਰਾਸਾਨ ਤੇ ਹੱਕਾਨੀ ਨੈੱਟਵਰਕ ਜਿਹੇ ਅੱਤਵਾਦੀ ਸੰਗਠਨ ਪਾਕਿਸਤਾਨ ’ਚ ਮੌਜੂਦ ਰਹੇ ਤੇ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹੇ। ਇਨ੍ਹਾਂ ਅੱਤਵਾਦੀ ਸੰਗਠਨਾਂ ਨੇ ਘੱਟ ਗਿਣਤੀਆਂ ਨੂੰ ਟੀਚਾ ਕਰ ਕੇ ਆਈਈਡੀ ਧਮਾਕਿਆਂ, ਆਤਮਘਾਤੀ ਹਮਲਿਆਂ, ਅਗਵਾ, ਗਭੇਡ ਤੇ ਰਾਕਟ ਹਮਲਿਆਂ ਤੇ ਤੋੜਭੰਨ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਰਿਪੋਰਟ ਮੁਤਾਬਕ, ਸਾਲ 2020 ਤੇ ਸਾਲ 2021 ਦੀ ਪਹਿਲੀÇ ਛਮਾਹੀ ਦੌਰਾਨ ਪਾਕਿਸਤਾਨ ’ਚ ਹੋਈ ਹਿੰਸਾ ’ਚ 34 ਲੋਕ ਮਾਰੇ ਗਏ।
ਸਮਾ ਟੀਵੀ ਦੀ ਰਿਪੋਰਟ ਮੁਤਾਬਕ, ਸਾਲ 2019 ’ਚ 26,500 ਪਾਕਿਸਤਾਨੀਆਂ ਨੇ ਆਸਰੇ ਲਈ ਬਿਨੈ ਕੀਤਾ, ਜਦਕਿ ਜਨਵਰੀ ਤੋਂ ਸਤੰਬਰ 2020 ਦਰਮਿਆਨ ਅਜਿਹਾ ਕਰਨ ਵਾਲਿਆਂ ਦੀ ਗਿਣਤੀ ਕਰੀਬ 12 ਹਜ਼ਾਰ ਰਹੀ। ਕੋਵਿਡ-19 ਮਹਾਮਾਰੀ ਕਾਰਨ ਸਾਲ 2019 ਦੇ ਮੁਕਾਬਲੇ ਜਨਵਰੀ ਤੋਂ ਸਤੰਬਰ 2020 ’ਚ ਆਸਰੇ ਲਈ ਬਿਨੈ ਕਰਨ ਵਾਲਿਆਂ ਦੀ ਗਿਣਤੀ ’ਚ 37 ਫ਼ੀਸਦੀ ਦੀ ਗਿਰਾਵਟ ਆਈ। ਪਾਕਿਸਤਾਨੀਆਂ ਨੂੰ ਮਾਨਤਾ ਦੀ ਦਰ ਵੀ ਉਮੀਦ ਮੁਤਾਬਕ ਘੱਟ ਹੈ। ਸਾਲ 2019 ’ਚ ਮਾਨਤਾ ਦੀ ਦਰ 10 ਫ਼ੀਸਦੀ ਸੀ, ਜਦਕਿ ਜਨਵਰੀ ਤੋਂ ਸਤੰਬਰ 2020 ਦਰਮਿਆਨ ਇਸ ਦੀ ਦਰ ਅੱਠ ਫ਼ੀਸਦੀ ਰਹੀ।

Comment here