ਬਲੋਚਿਸਤਾਨ-ਬੀਤੇ ਦਿਨੀਂ ਬਲੋਚਿਸਤਾਨ ਦੇ ਹਰਨਈ ਦੇ ਜਲਵਾਨ ਇਲਾਕੇ ਵਿਚ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਕੋਲਾ ਖਾਣ ਦੇ ਤਿੰਨ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਕਰ। ਪ੍ਰਭਾਵਿਤ ਖਣਨ ਮਜ਼ਦੂਰ ਅਫਗਾਨਿਸਤਾਨ ਦੇ ਕੰਧਾਹਾਰ ਦੇ ਨਿਵਾਸੀ ਸਨ। ਹਰਨਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੋਹੇਲ ਹਾਸ਼ਮੀ ਨੇ ਡੇਲੀ ਡਾਨ ਨੂੰ ਦੱਸਿਆ ਕਿ ਹਮਲਾਵਰ ਬੀਤੇ ਐਤਵਾਰ ਤੜਕੇ ਇੱਕ ਕੋਲੇ ਦੀ ਖਾਣ ਵਿੱਚ ਪਹੁੰਚੇ ਅਤੇ ਉਨ੍ਹਾਂ ਨੇ ਖਣਨ ਮਜ਼ਦੂਰਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਕਾਰਨ ਤਿੰਨ ਮਾਈਨਰਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਇਸ ਸਾਲ ਅਗਸਤ ਵਿੱਚ ਵੀ ਮਾਰਵਾੜ ਕੋਲਾ ਖੇਤਰ ਵਿੱਚ ਤਿੰਨ ਕੋਲਾ ਖਾਣ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
‘ਡਾਨ’ ਨੇ ਪਾਕਿਸਤਾਨ ਸੈਂਟਰਲ ਮਾਈਨਜ਼ ਐਂਡ ਲੇਬਰ ਫੈਡਰੇਸ਼ਨ ਦੇ ਜਨਰਲ ਸਕੱਤਰ ਲਾਲਾ ਸੁਲਤਾਨ ਦੇ ਹਵਾਲੇ ਨਾਲ ਕਿਹਾ ਕਿ ਇਸ ਸਾਲ ਸੂਬੇ ’ਚ ਘੱਟੋ-ਘੱਟ 104 ਕੋਲਾ ਖਾਣ ਮਜ਼ਦੂਰ ਆਪਣੀ ਜਾਨ ਗਵਾ ਚੁੱਕੇ ਹਨ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (ਐਚਆਰਸੀਪੀ) ਨੇ ਬਲੋਚਿਸਤਾਨ ਵਿੱਚ ਕੋਲਾ ਖਾਣਾਂ ਵਿੱਚ ਚੱਲ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਕੰਮ ਕਰਨ ਦੀ ਸਥਿਤੀ ’ਤੇ ਚਿੰਤਾ ਜ਼ਾਹਰ ਕੀਤੀ।
ਪਾਕਿ ’ਚ ਗੋਲੀਬਾਰੀ ਦੌਰਾਨ ਤਿੰਨ ਮਾਈਨਰਾਂ ਦੀ ਹੋਈ ਮੌਤ

Comment here