ਸਿਆਸਤਖਬਰਾਂਦੁਨੀਆ

ਪਾਕਿ ’ਚ ਗੈਸ ਦੀ ਕਿੱਲਤ, ਸਰਕਾਰ ਖ਼ਿਲਾਫ਼ ਸ਼ਹਿਰਾਂ ’ਚ ਪ੍ਰਦਰਸ਼ਨ

ਇਸਲਾਮਾਬਾਦ-ਪਾਕਿਸਤਾਨ ਆਰਥਿਕ ਸੰਕਟ ਦੇ ਨਾਲ ਨਾਲ ਗੈਸ ਸੰਕਟ ਵਿੱਚ ਵੀ ਘਿਰਦੀ ਜਾ ਰਹੀ ਹੈ, ਇੱਥੋਂ ਦੇ ਲੋਕਾਂ ਨੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਹਨ। ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਅਧਿਕਾਰਤ ਟਵਿੱਟਰ ਮੁਤਾਬਕ ਜਮਸ਼ੋਰੋ, ਕਵੇਟਾ, ਕਰਾਚੀ ਦੇ ਕਈ ਇਲਾਕਿਆਂ, ਲੋਰੇਲਾਈ, ਬਦੀਨ, ਕਸੂਰ, ਸੁੱਕਰ, ਰਾਵਲਪਿੰਡੀ, ਪਸਰੂਰ, ਖੁਸ਼ਾਬ, ਸ਼ਹੀਦ ਬੇਨਜ਼ੀਰਾਬਾਦ ਅਤੇ ਹੋਰ ਸ਼ਹਿਰਾਂ ਵਿੱਚ ਗੈਸ ਦੀ ਕਮੀ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤੇ ਗਏ।
ਡਾਨ ਦੀ ਰਿਪੋਰਟ ਮੁਤਾਬਕ ਸਰਦੀਆਂ ਦੀ ਸ਼ੁਰੂਆਤ ਤੋਂ ਹੀ ਦੇਸ਼ ਦੇ ਲੋਕ ਗੈਸ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਕਰਾਚੀ ਦੇ ਪੂਰਬੀ ਜ਼ਿਲ੍ਹੇ ਵਿੱਚ ਇੱਕ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਿੰਧ ਦੇ ਸੂਚਨਾ ਮੰਤਰੀ ਸਈਦ ਗਨੀ ਨੇ ਕਿਹਾ ਕਿ ਪੀਪੀਪੀ ਦੇ ਵਰਕਰ ਪਾਰਟੀ ਪ੍ਰਧਾਨ ਬਿਲਾਵਲ ਭੁੱਟੋ-ਜ਼ਰਦਾਰੀ ਦੇ ਨਿਰਦੇਸ਼ਾਂ ’ਤੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਗੈਸ ਸੰਕਟ ਖ਼ਿਲਾਫ਼ ਇੱਕੋ ਸਮੇਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਰਾਚੀ ’ਚ ਗੈਸ ਸਪਲਾਈ ਨੂੰ ਮੁਅੱਤਲ ਕਰਨ ’ਤੇ ਸਰਕਾਰ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੀਟੀਆਈ ਪ੍ਰਸ਼ਾਸਨ ਬੇਅਸਰ ਅਤੇ ਅਸਮਰੱਥ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅਸਮਰੱਥ ਫੈਡਰਲ ਸਰਕਾਰ ਜੋ ਸਾਡੇ ’ਤੇ ਥੋਪ ਦਿੱਤੀ ਗਈ ਹੈ, ਉਸ ਨੇ ਦਾਅਵਾ ਕੀਤਾ ਸੀ ਕਿ ਭਵਿੱਖ ’ਚ ਲੋਕ ਰੁਜ਼ਗਾਰ ਦੀ ਭਾਲ ’ਚ ਪਾਕਿਸਤਾਨ ਆਉਣਗੇ ਪਰ ਹੁਣ ਇੱਥੋਂ ਦੇ ਲੋਕਾਂ ਨੂੰ ਗੈਸ ਵੀ ਨਹੀਂ ਮਿਲ ਰਹੀ।
ਅੱਜ ਕਰਾਚੀ ਵਿੱਚ ਗੈਸ ਨਹੀਂ ਹੈ ਅਤੇ ਬਿਜਲੀ ਦੀਆਂ ਕੀਮਤਾਂ ਵੀ ਵੱਧ ਗਈਆਂ ਹਨ।ਇਸ ਮਹੀਨੇ ਦੇ ਸ਼ੁਰੂ ਵਿੱਚ ਸੂਈ ਸਦਰਨ ਗੈਸ ਕੰਪਨੀ ਲਿਮਟਿਡ (ਸ਼ਸ਼ਘਛਲ਼) ਨੇ ਬਿਜਲੀ ਮੰਤਰਾਲੇ ਦੀ ਗੈਸ ਲੋਡ ਪ੍ਰਬੰਧਨ ਯੋਜਨਾ ਦੇ ਤਹਿਤ ਅਗਲੇ ਹੁਕਮਾਂ ਤੱਕ 11 ਦਸੰਬਰ ਤੋਂ ਸਾਰੇ ਗੈਰ-ਨਿਰਯਾਤ ਕਰਨ ਵਾਲੇ ਆਮ ਉਦਯੋਗਾਂ ਨੂੰ ਗੈਸ ਦੀ ਸਪਲਾਈ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਸੀ। ਮੌਜੂਦਾ ਸਰਦੀਆਂ ਦੇ ਸੀਜ਼ਨ ਦੌਰਾਨ ਘਰੇਲੂ ਅਤੇ ਵਪਾਰਕ ਖੇਤਰਾਂ ਨੂੰ ਗੈਸ ਮੁਹੱਈਆ ਕਰਵਾਉਣ ਦਾ ਫੈਲਿਆ ਗਿਆ ਸੀ।

Comment here