ਅਪਰਾਧਸਿਆਸਤਖਬਰਾਂਦੁਨੀਆ

ਪਾਕਿ ’ਚ ਕੂੜਾ ਚੁੱਕਣ ਵਾਲੀਆਂ ਔਰਤਾਂ ਨੂੰ ਕੁੱਟਣ ਦੇ ਦੋਸ਼ ’ਚ ਪੰਜ ਗ੍ਰਿਫ਼ਤਾਰ

ਇਸਲਾਮਾਬਾਦ-ਪਾਕਿਸਤਾਨ ਵਿੱਚ ਔਰਤਾਂ ਤੇ ਜ਼ੁਲਮ ਵੱਧਦੇ ਜਾ ਰਹੇ ਹਨ। ਇੱਥੋਂ ਦੇ ਫੈਸਲਾਬਾਦ ਦੇ ਇਕ ਬਾਜ਼ਾਰ ‘ਚੋਂ ਕੂੜਾ ਚੁੱਕਣ ਵਾਲੀਆਂ ਚਾਰ ਔਰਤਾਂ ‘ਤੇ ਤਸ਼ੱਦਦ ਕਰਨ ਦੇ ਦੋਸ਼ ‘ਚ ਪੁਲੀਸ ਨੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਔਰਤਾਂ ਵੱਲੋਂ ਮੰਗਲਵਾਰ ਨੂੰ ਇੱਕ ਐਫਆਈਆਰ ਦਰਜ ਕਰਵਾਈ ਗਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਔਰਤਾਂ ਫੈਸਲਾਬਾਦ ਦੇ ਮਿਲਾਤ ਸ਼ਹਿਰ ਵਿੱਚ ਇੱਕ ਇਲੈਕਟ੍ਰਿਕ ਦੀ ਦੁਕਾਨ ‘ਤੇ ਪੀਣ ਦਾ ਪਾਣੀ ਮੰਗਣ ਗਈਆਂ ਸਨ। ਜੀਓ ਟੀਵੀ ਨੇ ਔਰਤਾਂ ਦੇ ਹਵਾਲੇ ਨਾਲ ਦੱਸਿਆ ਕਿ ਜਦੋਂ ਮਹਿਲਾ ਦੁਕਾਨ ਦੇ ਅੰਦਰ ਗਈ ਤਾਂ ਦੁਕਾਨ ਮਾਲਕ ਅਤੇ ਤਿੰਨ ਕਰਮਚਾਰੀਆਂ ਨੇ ਉਸ ‘ਤੇ ਚੋਰੀ ਦਾ ਇਲਜ਼ਾਮ ਲਗਾ ਕੇ ਕੁੱਟਮਾਰ ਕੀਤੀ।
ਸ਼ਿਕਾਇਤ ਵਿੱਚ ਅੱਗੇ ਕਿਹਾ ਗਿਆ ਹੈ ਕਿ ਬਜ਼ਾਰ ਤੋਂ ਆ ਕੇ ਦੁਕਾਨਦਾਰ ਸਮੇਤ ਹੋਰ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਔਰਤਾਂ ਨੂੰ ਦੁਕਾਨ ਤੋਂ ਬਾਹਰ ਖਿੱਚ ਕੇ ਲੈ ਗਏ ਅਤੇ ਉਨ੍ਹਾਂ ਨੂੰ ਨਗਨ ਕਰਕੇ ਘਟਨਾ ਦੀ ਵੀਡੀਓ ਬਣਾ ਲਈ। ਪੁਲਸ ਮੁਤਾਬਕ ਰਿਹਾਇਸ਼ੀ ਇਲਾਕੇ ਤੋਂ ਘਟਨਾ ਦੀ ਜਾਣਕਾਰੀ ਦੇਣ ਲਈ ਫੋਨ ਆਇਆ ਸੀ। ਬਿਜਲੀ ਦੀ ਦੁਕਾਨ ਦੇ ਮਾਲਕ ਸਮੇਤ ਤਿੰਨ ਮੁਲਾਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੇ ਦੱਸਿਆ ਕਿ ਸੈਂਟਰਲ ਪੁਲਿਸ ਆਫਿਸ ਫੈਸਲਾਬਾਦ ਦੀਆਂ ਹਦਾਇਤਾਂ ‘ਤੇ ਚਾਰ ਔਰਤਾਂ ‘ਤੇ ਤਸ਼ੱਦਦ ਕਰਨ ਦੇ ਦੋਸ਼ ‘ਚ ਚਾਰ ਨਾਮੀ ਵਿਅਕਤੀਆਂ ਅਤੇ ਅੱਠ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਸੁਪਰਡੈਂਟ ਨਈਮ ਅਜੀ ਨੇ ਦੱਸਿਆ ਕਿ ਦੁਕਾਨਦਾਰ ਨੇ ਪੁਲਿਸ ਨੂੰ ਦੱਸਿਆ ਕਿ ਔਰਤਾਂ ਨੇ ਦੁਕਾਨ ਤੋਂ ਸਮਾਨ ਚੋਰੀ ਕੀਤਾ ਸੀ ਅਤੇ ਜਦੋਂ ਉਸਨੂੰ ਫੜਿਆ ਗਿਆ ਤਾਂ ਉਸਨੇ ਉਸਦੇ ਕੱਪੜੇ ਪਾੜਨੇ ਸ਼ੁਰੂ ਕਰ ਦਿੱਤੇ। ਆਸਪਾਸ ਲੱਗੇ ਸੀਸੀਟੀਵੀ ਫੁਟੇਜ ਨੂੰ ਬਾਰੀਕੀ ਨਾਲ ਦੇਖਿਆ ਜਾ ਰਿਹਾ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Comment here