ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਪਾਕਿ ’ਚ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦੀ ਭਰਪਾਈ ਦੀ ਲੋੜ

ਖੈਰਪੁਰ-ਪਾਕਿਸਤਾਨ ਦਾ ਖੈਰਪੁਰ ਸਭ ਤੋਂ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਹੈ। ਕਿਸਾਨਾਂ ਅਤੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਪਾਕਿਸਤਾਨ ਵਿੱਚ ਅਜਿਹੇ ਸਮੇਂ ਵਿੱਚ ਅਨਾਜ ਦੀ ਗੰਭੀਰ ਕਮੀ ਹੋ ਸਕਦੀ ਹੈ ਜਦੋਂ ਸਰਕਾਰ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੀ ਹੈ ਅਤੇ ਦੁਨੀਆ ਭਰ ਵਿੱਚ ਮਹਿੰਗਾਈ ਹੈ। ਅਧਿਕਾਰੀਆਂ ਮੁਤਾਬਕ ਪਾਕਿਸਤਾਨ ‘ਚ ਕਰੀਬ 15 ਫੀਸਦੀ ਚੌਲ ਅਤੇ 40 ਫੀਸਦੀ ਕਪਾਹ ਦੀ ਫਸਲ ਤਬਾਹ ਹੋ ਚੁੱਕੀ ਹੈ। ਹੜ੍ਹ ਨੇ ਪ੍ਰਾਈਵੇਟ ਫੂਡ ਸਟੋਰਾਂ ਨੂੰ ਵੀ ਤਬਾਹ ਕਰ ਦਿੱਤਾ ਹੈ। ਕਿਸਾਨ ਪਰਿਵਾਰ ਅਨਾਜ ਲਈ ਇਸ ‘ਤੇ ਨਿਰਭਰ ਹਨ। ਜਲਵਾਯੂ ਤਬਦੀਲੀ ਨੂੰ ਹੜ੍ਹ ਦਾ ਪ੍ਰਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਹੜ੍ਹ ਕਾਰਨ 1600 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 20 ਲੱਖ ਘਰ ਨੁਕਸਾਨੇ ਗਏ ਹਨ। ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ‘ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅਮਰੀਕੀ ਨਿਊਜ਼ ਏਜੰਸੀ ‘ਐਸੋਸੀਏਟਿਡ ਪ੍ਰੈਸ’ (ਏਪੀ) ਨੂੰ ਕਿਹਾ ਸੀ ਕਿ ਸਾਨੂੰ ਆਪਣੇ ਲੋਕਾਂ ਦੀ ਸਹਾਇਤਾ ਲਈ ਫੰਡ ਦੀ ਲੋੜ ਹੈ। ਸਾਨੂੰ ਆਪਣੇ ਲੋਕਾਂ, ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਫੰਡ ਦੀ ਲੋੜ ਹੈ। ਸਰਕਾਰ ਦਾ ਕਹਿਣਾ ਹੈ ਕਿ ਫਿਲਹਾਲ ਫੂਡ ਸਪਲਾਈ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ।
ਏਪੀ ਨੂੰ ਭੇਜੇ ਇੱਕ ਬਿਆਨ ਵਿੱਚ ਰਾਜ ਦੀ ਆਫ਼ਤ ਏਜੰਸੀ ਨੇ ਕਿਹਾ ਕਿ ਕਣਕ ਦਾ ਕਾਫੀ ਭੰਡਾਰ ਹੈ ਜੋ ਫਸਲ ਦੀ ਅਗਲੀ ਕਟਾਈ ਤੱਕ ਰਹੇਗਾ ਅਤੇ ਸਰਕਾਰ ਕਣਕ ਦੀ ਦਰਾਮਦ ਕਰੇਗੀ। ਹਾਲਾਂਕਿ ਅਗਲੀ ਕਣਕ ਦੀ ਫਸਲ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਬਿਜਾਈ ਆਮ ਤੌਰ ‘ਤੇ ਅਕਤੂਬਰ ਵਿੱਚ ਸ਼ੁਰੂ ਹੁੰਦੀ ਹੈ। ਦੇਸ਼ ਵਿੱਚ ਸਭ ਤੋਂ ਵੱਧ ਕਣਕ ਪੈਦਾ ਕਰਨ ਵਾਲੇ ਪੰਜਾਬ ਸੂਬੇ ਵਿੱਚ ਹੜ੍ਹ ਤੋਂ ਘੱਟ ਨੁਕਸਾਨ ਹੋਇਆ ਹੈ ਅਤੇ ਇੱਥੇ ਸਮੇਂ ਸਿਰ ਬੁਆਈ ਕੀਤੀ ਜਾ ਸਕਦੀ ਹੈ। ਪਰ ਸਿੰਧ ਪ੍ਰਾਂਤ ਦੇ ਸਿੰਚਾਈ ਮੰਤਰੀ ਜਾਮ ਖਾਨ ਸ਼ੋਰੋ ਨੇ ਕਿਹਾ ਕਿ ਸੂਬੇ ਦੀ ਕਰੀਬ 50 ਫੀਸਦੀ ਖੇਤੀ ਪਾਣੀ ਵਿਚ ਡੁੱਬ ਗਈ ਹੈ। ਖੈਰਪੁਰ ਵਿੱਚ 400 ਏਕੜ ਜ਼ਮੀਨ ਦੇ ਮਾਲਕ ਅਲਤਾਫ਼ ਹੁਸੈਨ ਦਾ ਕਹਿਣਾ ਹੈ ਕਿ ਉਹ ਆਮ ਤੌਰ ‘ਤੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਤੋਹਫ਼ੇ ਵਜੋਂ ਕਣਕ ਦਿੰਦਾ ਹੈ, ਪਰ ਇਸ ਵਾਰ ਉਹ ਆਪਣੇ ਪਰਿਵਾਰ ਨੂੰ ਲੋੜੀਂਦਾ ਅਨਾਜ ਮੁਹੱਈਆ ਕਰਵਾਉਣ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਦੀ 400 ਏਕੜ ਜ਼ਮੀਨ ਅਜੇ ਵੀ ਪਾਣੀ ਵਿੱਚ ਡੁੱਬੀ ਹੋਈ ਹੈ। ਸਿੰਧ ਤੋਂ ਇਲਾਵਾ ਬਲੋਚਿਸਤਾਨ ਜ਼ਿਲ੍ਹੇ ਦੇ ਦੂਰ-ਦੁਰਾਡੇ ਦੇ ਦਸ਼ਤ ਜ਼ਿਲ੍ਹੇ ਵਿੱਚ ਵੀ ਅੰਗੂਰ, ਸੇਬ ਅਤੇ ਹੋਰ ਫਲਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਹੋਇਆ ਹੈ, ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ।
ਪਾਕਿਸਤਾਨ ਦੇ ਯੋਜਨਾ ਮੰਤਰੀ ਅਹਿਸਾਨ ਇਕਬਾਲ ਨੇ ਏਪੀ ਨੂੰ ਦੱਸਿਆ ਕਿ ਹੁਣ ਸਾਨੂੰ ਕਣਕ ਅਤੇ ਹੋਰ ਖੁਰਾਕੀ ਵਸਤੂਆਂ ਦੀ ਦਰਾਮਦ ਕਰਨੀ ਪਵੇਗੀ। ਸੀਨੀਅਰ ਅਰਥ ਸ਼ਾਸਤਰੀ ਅਸ਼ਫਾਕ ਅਹਿਮਦ ਨੇ ਕਿਹਾ ਕਿ ਅਗਲੇ ਮਹੀਨੇ ਤੱਕ ਹੋਰ ਕਣਕ ਦਰਾਮਦ ਕਰਨ ਦੀ ਲੋੜ ਹੈ, ਨਹੀਂ ਤਾਂ ਦਸੰਬਰ ‘ਚ ਅਨਾਜ ਸੰਕਟ ਦੀ ਸੰਭਾਵਨਾ ਹੈ।

Comment here