ਅਪਰਾਧਸਿਆਸਤਖਬਰਾਂਦੁਨੀਆ

ਪਾਕਿ ‘ਚ ਔਰਤਾਂ ਦੇ ਪਿਕਨਿਕ ਜਾਣ ’ਤੇ ਲੱਗੀ ਪਾਬੰਦੀ

ਇਸਲਾਮਾਬਾਦ-ਪਾਕਿਸਤਾਨ ਵਿਚ ਔਰਤਾਂ ਵਿਰੁਧ ਤਸ਼ੱਦਦ ਜਾਰੀ ਹਨ, ਉਥੇ ਹੁਣ ਪਾਕਿਸਤਾਨ ਦੇ ਬਾਜੌਰ ਜ਼ਿਲ੍ਹੇ ਦੇ ਕਸਬਾ ਸਲਾਰਜਈ ਵਿਖੇ ਬੀਤੀ ਰਾਤ ਕੁਝ ਕੱਟੜਪੰਥੀ ਜਥੇਬੰਦੀਆਂ ਨੇ ਇਕ ਜ਼ਿਰਹਾ ਕਰਕੇ ਇਲਾਕੇ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ਅਤੇ ਪਿਕਨਿਕ ਸਥਾਨਾਂ ’ਤੇ ਔਰਤਾਂ ਅਤੇ ਲੜਕੀਆਂ ਦੇ ਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਰਹਾ ਦੇ ਪ੍ਰਬੰਧਕਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਸਬੰਧੀ ਦੋ ਦਿਨਾਂ ਵਿੱਚ ਹੁਕਮ ਜਾਰੀ ਕੀਤੇ ਜਾਣ, ਨਹੀਂ ਤਾਂ ਅਸੀਂ ਖ਼ੁਦ ਐਕਸ਼ਨ ਸ਼ੁਰੂ ਕਰ ਦੇਵਾਂਗੇ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇਹ ਜ਼ਿਰਹਾ ਬੀਤੀ ਰਾਤ ਇਸ ਪਹਾੜੀ ਦਾਨਕੁਲ ਇਲਾਕੇ ਦੇ ਸਲਾਰਜਾਈ ਕਸਬੇ ਵਿੱਚ ਕਰਵਾਇਆ ਗਿਆ, ਜਿਸ ਵਿੱਚ ਆਲ ਮਰਡ ਜ਼ਿਰਹਾ (ਕਬਾਇਲੀ ਕੌਂਸਲ), ਜ਼ਮਾਤ-ਏ-ਉਲਾਮਾ ਅਤੇ ਹਾਕਮ ਧਿਰ ਦੇ ਸੀਨੀਅਰ ਮੈਂਬਰਾਂ ਨੇ ਸ਼ਿਰਕਤ ਕੀਤੀ। ਜ਼ਿਰਹਾ ਦੇ ਰਾਗਾਗਾਨ ਡੈਮ ’ਤੇ ਮਨੋਰੰਜਨ ਦੇ ਨਾਂ ’ਤੇ ਔਰਤਾਂ ਵੱਲੋਂ ਅਨੈਤਿਕ ਗਤੀਵਿਧੀਆਂ ਅਤੇ ਹੰਗਾਮਾ ਕਰਨਾ ਇਸਲਾਮ iਖ਼ਲਾਫ਼ ਅਤੇ ਸਥਾਨਕ ਰੀਤੀ-ਰਿਵਾਜਾਂ ਦੇ ਉਲਟ ਦੱਸਿਆ ਗਿਆ। ਜ਼ਿਰਹਾ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋ ਦਿਨਾਂ ਵਿੱਚ ਜ਼ਿਰਹਾ ਵੱਲੋਂ ਪਾਸ ਪ੍ਰਸਤਾਵ ਸਬੰਧੀ ਸਰਕਾਰੀ ਹੁਕਮ ਜਾਰੀ ਨਾ ਕੀਤੇ ਗਏ ਤਾਂ ਅਸੀਂ ਖ਼ੁਦ ਐਕਸ਼ਨ ਲਵਾਂਗੇ।

Comment here