ਪਾਕਿਸਤਾਨ-ਪਾਕਿਸਤਾਨ ਹਿੰਦੂ ਕੌਂਸਲ ਨੇ ਪਾਕਿਸਤਾਨ ਮੁੱਖ ਮੰਤਰੀ ਅਤੇ ਸਿੰਧ ਸੂਬੇ ਦੇ ਮੁੱਖ ਮੰਤਰੀ ਤੋਂ ਇਸ ਹਿੰਦੂ ਵਿਰੋਧੀ ਕਾਰੋਬਾਰ ਨੂੰ ਬੰਦ ਕਰਵਾਉਣ ਦੀ ਗੁਹਾਰ ਲਗਾਈ ਹੈ। ਸੂਤਰਾਂ ਅਨੁਸਾਰ ਕਸਬਾ ਟਾਂਡੋ ਆਦਮ ’ਚ ਕੁਝ ਦੁਕਾਨ ‘ਓਮ’ ਨਿਸ਼ਾਨ ਲੱਗੀਆਂ ਅਤੇ ਇਸੇ ਮਾਰਕਾਂ ਦੀਆਂ ਚੱਪਲਾਂ ਬਾਜ਼ਾਰ ’ਚ ਵੇਚ ਰਹੇ ਹਨ। ਇਸ ਇਲਾਕੇ ’ਚ ਹਿੰਦੂ ਫਿਰਕੇ ਦੀ ਆਬਾਦੀ ਲਗਭਗ 30 ਲੱਖ ਹੈ। ਪਾਕਿਸਤਾਨ ਹਿੰਦੂ ਕੌਂਸਲ ਦੇ ਸਰਪ੍ਰਸਤ ਡਾ.ਰਮੇਸ਼ ਕੁਮਾਰ ਨੇ ਇਸ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸਿੰਧ ਸੂਬੇ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਹਰ ਇਸ ਮਾਮਲੇ ਨੂੰ ਹਿੰਦੂ ਵਿਰੋਧੀ ਅਤੇ ਹਿੰਦੂ ਫਿਰਕੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਣਾ ਮੰਨਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਸ ਸਮੇਂ ਟਾਂਡੋ ਆਦਮ ਕਸਬੇ ’ਚ 20 ਤੋਂ ਜ਼ਿਆਦਾ ਦੁਕਾਨਦਾਰ ਇਸ ਤਰਾਂ ਦੀਆਂ ਚੱਪਲਾਂ ਵੇਚ ਰਹੇ ਹਨ।
ਡਾ. ਰਮੇਸ਼ ਕੁਮਾਰ ਨੇ ਲਿਖੇ ਪੱਤਰ ’ਚ ਦੋਸ਼ ਲਗਾਇਆ ਕਿ ਸਾਲ 2016 ’ਚ ਟਾਂਡੋ ਆਦਮ ਵਾਸੀ ਦੁਕਾਨਦਾਰ ਜਹਾਨਜੇਬ ਖਾਸਖਿੱਲੀ ਨੂੰ ਪੁਲਸ ਨੇ ‘ਓਮ’ ਮਾਰਕਾਂ ਅਤੇ ਚਿੰਨ ਵਾਲੀਆਂ ਚੱਪਲਾਂ ਵੇਚਦੇ ਹੋਏ ਫੜ ਕੇ ਈਸ਼ਨਿੰਦਾ ਕਾਨੂੰਨ ਅਧੀਨ ਗ੍ਰਿਫ਼ਤਾਰ ਕੀਤਾ ਸੀ। ਗਵਾਹਾਂ ਦੀ ਘਾਟ ਅਤੇ ਪੁਲਸ ਦੀ ਕਾਰਗੁਜ਼ਾਰੀ ਦੇ ਕਾਰਨ ਉਹ ਅਦਾਲਤ ਤੋਂ ਬਰੀ ਹੋ ਗਿਆ ਸੀ। ਪੁਲਸ ਨੇ ਅਦਾਲਤ ’ਚ ਖੁਦ ਹੀ ਬਿਆਨ ਦੇ ਦਿੱਤਾ ਸੀ ਕਿ ਜਹਾਨਜੇਬ ਦਾ ਇਰਾਦਾ ਕਿਸੇ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਅਪਮਾਨ ਕਰਨਾ ਨਹੀਂ ਸੀ, ਇਸ ਕਾਰਨ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ।
ਇਸ ਦੇ ਬਾਵਜੂਦ ਹੁਣ ਉਹੀ ਜਨਾਨਜੇਬ ਫਿਰ ਤੋਂ ‘ਓਮ’ ਚਿੰਨ ਵਾਲੀਆਂ ਚੱਪਲਾਂ ਵੇਚ ਵੀ ਰਿਹਾ ਹੈ ਅਤੇ ਹੋਰ ਦੁਕਾਨਦਾਰਾਂ ਨੂੰ ਸਪਲਾਈ ਵੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦ ਪਾਕਿਸਤਾਨ ਸਰਕਾਰ ਨੇ ਇਸ ਸਬੰਧੀ ਠੋਸ ਕਦਮ ਨਾ ਉਠਾਏ ਤਾਂ ਸਾਨੂੰ ਮਜ਼ਬੂਰ ਹੋ ਕੇ ਸੰਘਰਸ਼ ਦਾ ਰਸਤਾ ਅਪਣਾਉਣਾ ਪਵੇਗਾ।
Comment here