ਅਪਰਾਧਖਬਰਾਂਚਲੰਤ ਮਾਮਲੇ

ਪਾਕਿ ‘ਚ ਈਸਾਈ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਗੁਰਦਾਸਪੁਰ-ਪਾਕਿਸਤਾਨ ਵਿਚ ਘੱਟ ਗਿਣਤੀਆਂ ਤੇ ਜ਼ੁਲਮ ਜਾਰੀ ਹਨ। ਪੰਜਾਬ ਦੇ ਕਸਬਾ ਖਾਨੇਵਾਲ ’ਚ ਇਕ ਈਸਾਈ ਵਿਅਕਤੀ ਦਾ ਇਸ ਲਈ ਕੁੱਟ-ਕੁੱਟ ਕੇ ਕਤਲ ਕਰ ਦਿੱਤਾ, ਕਿਉਂਕਿ ਬਾਗ ਮਾਲਿਕ ਨੂੰ ਸ਼ੱਕ ਸੀ ਕਿ ਨੌਜਵਾਨ ਨੇ ਬਾਗ ਸੰਤਰੇ ਤੋਂ ਚੋਰੀ ਕੀਤੇ ਹਨ। ਸੂਤਰਾਂ ਅਨੁਸਾਰ ਮਿ੍ਤਕ ਇਮਾਨੂੰਏਲ ਮਸੀਹ ਵਾਸੀ ਖਾਨੇਵਾਲ ਦਾ ਰਹਿਣ ਵਾਲਾ ਸੀ। ਪਿੰਡ ਖਾਨੇਵਾਲ ’ਚ ਇਕ ਵਸੀਮ ਨਾਮ ਦੇ ਵਿਅਕਤੀ ਦਾ ਬਾਗ ਸੀ ਅਤੇ ਵਸੀਮ ਨੂੰ ਸ਼ੱਕ ਸੀ ਕਿ ਇਮਾਨੂੰਏਲ ਮਸੀਹ ਨੇ ਉਸ ਦੇ ਬਾਗ ਤੋਂ ਸੰਤਰੇ ਚੋਰੀ ਕੀਤੇ ਹਨ। ਇਸ ਸਬੰਧੀ ਵਸੀਮ ਆਪਣੇ ਚਾਰ ਸਾਥੀਆਂ ਨਾਲ ਇਮਾਨੂੰਏਲ ਦੇ ਘਰ ਗਿਆ ਅਤੇ ਬਾਗ ’ਚ ਚੋਰੀ ਕਰਨ ਦਾ ਦੋਸ਼ ਲਗਾ ਕੇ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕੀਤੀ। ਇਸ ਕਾਰਨ ਇਮਾਨੂੰਏਲ ਮਸੀਹ ਦੀ ਮੌਤ ਹੋ ਗਈ।

Comment here