ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਚ ਈਸਾਈ ਭਾਈਚਾਰਾ ਭੂ-ਮਾਫੀਆ ਤੋੰ ਦੁਖੀ

ਸੁਰੱਖਿਆ ਦੀ ਮੰਗ ਕਰਦਿਆਂ ਕੀਤਾ ਰੋਸ ਵਿਖਾਵਾ

ਕਰਾਚੀ – ਪਾਕਿਸਤਾਨ ਵਿੱਚ ਆਏ ਦਿਨ ਘੱਟ ਗਿਣਤੀ ਲੋਕ ਕਿਸੇ ਨਾ ਕਿਸੇ ਤਸ਼ਦਦ ਦਾ ਸ਼ਿਕਾਰ ਹੁੰਦੇ ਹਨ, ਸਰਕਾਰ ਇਸ ਮਸਲੇ ਤੇ ਸੰਜੀਦਾ ਕਦੇ ਵੀ ਨਹੀਂ ਦਿਸੀ, ਹੁਣ ਈਸਾਈ ਭਾਈਚਾਰੇ ਦੇ ਸੈਂਕੜੇ ਲੋਕ ਕਰਾਚੀ ਦੀ ਪ੍ਰੈੱਸ ਕਲੱਬ ਦੇ ਬਾਹਰ ਇਕੱਠੇ ਹੋਏ ਅਤੇ ਉਨ੍ਹਾਂ ਨੇ ਭੂ-ਮਾਫੀਆਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਕੇ ਆਪਣੀ ਸੁਰੱਖਿਆ ਦੀ ਮੰਗ ਕੀਤੀ। ਸੂਤਰਾਂ ਅਨੁਸਾਰ ਰੋਸ ਪ੍ਰਦਰਸ਼ਨ ਕਰ ਰਹੇ ਈਸਾਈ ਭਾਈਚਾਰੇ ਦੇ ਲੋਕਾਂ ਦਾ ਦੋਸ਼ ਸੀ ਕਿ ਭੂ-ਮਾਫ਼ੀਆ ਉਨ੍ਹਾਂ ਦੀਆਂ ਜਾਇਦਾਦਾਂ, ਮਕਾਨਾਂ ਅਤੇ ਜ਼ਮੀਨਾਂ ਨੂੰ ਉਜਾੜ ਕੇ ਇਲਾਕਾ ਛੱਡਣ ਦੀਆਂ ਧਮਕੀਆਂ ਦੇ ਰਿਹਾ ਹੈ। ਪਾਕਿਸਤਾਨ ’ਚ ਈਸਾਈ ਭਾਈਚਾਰਾ ਮੁਸਲਮਾਨਾਂ ਅਤੇ ਸਰਕਾਰੀ ਅਧਿਕਾਰੀਆਂ ਦੁਆਰਾ ਅੱਤਿਆਚਾਰਾਂ ਦਾ ਸਾਹਮਣਾ ਕਰ ਰਿਹਾ ਹੈ। ਕੋਰੰਗੀ ਸਥਿਤ ਚਰਚ ਦੇ ਨਾਲ ਲੱਗਦੀ ਜ਼ਮੀਨ ਦੇ ਟੁਕੜੇ ’ਤੇ ਰਹਿ ਰਹੇ ਪਾਦਰੀ ਦੇ ਘਰ ਦਾ ਸਾਰਾ ਸਾਮਾਨ ਬਾਹਰ ਸੁੱਟ ਕੇ ਭੂ-ਮਾਫ਼ੀਆ ਨੇ ਘਰ ’ਤੇ ਕਬਜ਼ਾ ਕਰ ਲਿਆ ਹੈ। ਇਸੇ ਤਰ੍ਹਾਂ ਇਕ ਹੋਰ ਜਨਾਨੀ ਸਕੀਨਾ ਨੇ ਦੱਸਿਆ ਕਿ ਉਸ ਨੂੰ ਕੋਰੰਗੀ ਛੱਡ ਕੇ ਚਲੇ ਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੇਸ਼ਾਵਰ ’ਚ ਪਿਛਲੇ ਦਿਨੀਂ ਗੋਲੀ ਮਾਰ ਕੇ ਮਾਰੇ ਗਏ ਦੋਵੇਂ ਪਾਦਰੀ ਵੀ ਜਾਇਦਾਦ ਨਾਲ ਸਬੰਧਤ ਹੈ। ਹੋਰ ਵੀ ਕਈ ਥਾਈਂ ਹਮਲੇ ਹੋਣ ਦੇ ਮਾਮਲੇ ਆਉਂਦੇ ਰਹਿੰਦੇ ਹਨ।

Comment here