ਅਪਰਾਧਸਿਆਸਤਖਬਰਾਂ

ਪਾਕਿ ’ਚ ਈਸਾਈ ਕੁੜੀ ਨਾਲ ਬਜ਼ੁਰਗ ਮੁਸਲਿਮ ਨੇ ਜਬਰੀ ਕਰਵਾਇਆ ਨਿਕਾਹ

ਗੁਰਦਾਸਪੁਰ-ਪਾਕਿਸਤਾਨ ਦੇ ਸ਼ਹਿਰ ਫ਼ੈਸਲਾਬਾਦ ਜ਼ਿਲ੍ਹੇ ਦੇ ਕਸਬਾ ਯੂਸਫ਼ਾਬਾਦ ’ਚ ਇਕ ਗਰੀਬ ਅਪਾਹਿਜ਼ ਈਸਾਈ ਵਿਅਕਤੀ ਆਰਿਫ਼ ਗਿੱਲ ਦੀ 15 ਸਾਲਾਂ ਕੁੜੀ ਸਿਤਾਰਾ ਆਰਿਫ਼ ਉਰਫ਼ ਸਾਇਰਾ ਦੇ ਅਗਵਾ, ਉਸ ਦਾ ਧਰਮ ਪਰਿਵਰਤਣ ਕਰਕੇ ਕੁੜੀ ਤੋਂ ਚਾਰ ਗੁਣਾਂ ਜ਼ਿਆਦਾ ਉਮਰ ਦੇ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਨ ਅਤੇ ਪੁਲਸ ਵੱਲੋਂ ਪਰਿਵਾਰ ਦੀ ਦੋ ਮਹੀਨੇ ਬਾਅਦ ਸ਼ਿਕਾਇਤ ਦਰਜ ਕਰਨ ਮਾਮਲਾ ਸਾਹਮਣੇ ਆਇਆ ਹੈ। ਆਰਿਫ਼ ਗਿੱਲ ਦੇ ਅਨੁਸਾਰ ਉਹ ਆਪਣੀ 15 ਸਾਲਾਂ ਕੁੜੀ ਸਾਇਰਾ ਦੇ ਹੁਣ ਫਿਰ ਮਿਲਣ ਦੀ ਉਮੀਦ ਗਵਾ ਬੈਠਾ ਹੈ।
ਆਰਿਫ਼ ਦੇ ਅਪਾਹਿਜ਼ ਹੋਣ ਦੇ ਕਾਰਨ ਉਸ ਦੀ ਪਤਨੀ, ਕੁੜੀ ਸਾਇਰਾ ਲੋਕਾਂ ਦੇ ਘਰਾਂ ’ਚ ਕੰਮ ਕਰਦੀਆਂ ਹਨ । ਸਾਇਰਾ ਵੀ ਇਕ ਵਿਅਕਤੀ ਰਾਣਾ ਤਾਇਬ ਦੇ ਘਰ ਵਿਚ ਘਰੇਲੂ ਕੰਮ ਕਰਦੀ ਸੀ। ਜਦਕਿ ਮੁਲਜ਼ਮ ਰਾਣਾ ਤਾਇਬ ਦੀ ਪਤਨੀ ਨਾਇਲਾ ਅੰਬਰੀਨ ਇਕ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਹੈ। ਆਰਿਫ਼ ਗਿੱਲ ਦੇ ਅਨੁਸਾਰ ਉਸ ਦੀ ਕੁੜੀ 15 ਦਸੰਬਰ 2022 ਨੂੰ ਰਾਣਾ ਤਾਇਬ ਦੇ ਘਰ ਕੰਮਕਾਜ ਦੇ ਲਈ ਗਈ, ਪਰ ਵਾਪਸ ਨਹੀਂ ਆਈ। ਇਸ ਸਬੰਧੀ ਪੁੱਛਗਿਛ ਕਰਨ ਤੇ ਜਦ ਸਾਇਰਾ ਦਾ ਕੁਝ ਪਤਾ ਨਹੀਂ ਲੱਗਾ ਤਾਂ ਉਹ ਪੁਲਸ ਸਟੇਸ਼ਨ ਗਿਆ, ਪਰ ਪੁਲਸ ਨੇ ਧੱਕੇ ਮਾਰ ਕੇ ਉਸ ਨੂੰ ਬਾਹਰ ਕੱਢ ਦਿੱਤਾ। ਪੁਲਸ ਨੇ ਉਸ ਨੂੰ ਬੇਇੱਜ਼ਤ ਕੀਤਾ ਅਤੇ ਗੱਲ ਤੱਕ ਨਹੀਂ ਸੁਣੀ। ਅਖੀਰ ਉਸ ਨੇ ਇਕ ਈਸਾਈ ਵਕੀਲ ਦੀ ਮਦਦ ਲਈ।
ਗਿੱਲ ਦੇ ਅਨੁਸਾਰ ਜਦ ਵਕੀਲ ਅਕਮਨ ਭੱਟੀ ਨੇ ਉੱਚ ਪੁਲਸ ਅਧਿਕਾਰੀਆਂ ਨੂੰ ਮਿਲ ਕੇ ਗੱਲ ਕੀਤੀ ਤਾਂ ਕੁਝ ਵੀ ਲਾਭ ਨਹੀਂ ਹੋਇਆ। ਪੁਲਸ ਨਾਂ ਤਾਂ ਕੁੜੀ ਅਤੇ ਨਾ ਹੀ ਮੁਲਜ਼ਮ ਨੂੰ ਤਾਲਾਸ਼ ਕਰਨਾ ਚਾਹੁੰਦੀ ਸੀ। ਜਿਸ ‘ਤੇ ਵਕੀਲ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ। ਪਟੀਸ਼ਨ ਦੇ ਜਵਾਬ ਵਿਚ ਮੁਲਜ਼ਮ 60 ਸਾਲਾਂ ਰਾਣਾ ਤਾਇਬ ਦੀ ਪਤਨੀ ਨਾਇਲਾ ਅੰਬਰੀਨ ਅਦਾਲਤ ਵਿਚ ਪੇਸ਼ ਹੋਈ ਅਤੇ ਉਸ ਨੇ ਆਪਣੇ ਪਤੀ ਅਤੇ ਸਾਇਰਾ ਦੇ ਨਿਕਾਹ ਦਾ ਸਰਟੀਫਿਕੇਟ ਪੇਸ਼ ਕੀਤਾ, ਪਰ ਅਦਾਲਤ ਨੇ ਕੁੜੀ ਦੀ ਉਮਰ ਨੂੰ ਵੇਖਦੇ ਹੋਏ ਪੁਲਸ ਨੂੰ ਸਭ ਤੋਂ ਪਹਿਲਾਂ ਦੋਸ਼ੀ ਦੇ ਖ਼ਿਲਾਫ਼ ਕੇਸ ਦਰਜ ਕਰਨ ਦਾ ਆਦੇਸ਼ ਦਿੱਤਾ।

Comment here