ਲਾਹੌਰ-ਪਾਕਿਸਤਾਨ ’ਚ ਚਰਚਾਂ ਅਤੇ ਈਸਾਈਆਂ ਦੇ ਘਰਾਂ ਨੂੰ ਸਾੜਨ ’ਚ ਇਕ ਨਵਾਂ ਖੁਲਾਸਾ ਹੋਇਆ ਹੈ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (ਐੱਚ.ਆਰ.ਸੀ.ਪੀ) ਦੇ ਇੱਕ ਤੱਥ ਖੋਜ ਮਿਸ਼ਨ ਨੇ ਜਰਨਵਾਲਾ ‘ਚ ਚਰਚਾਂ ਅਤੇ ਈਸਾਈਆਂ ਦੇ ਘਰਾਂ ਉੱਤੇ ਹੋਏ ਹਮਲਿਆਂ ਵਿੱਚ ਕੁਝ ਸਥਾਨਕ ਮੁਸਲਿਮ ਧਾਰਮਿਕ ਆਗੂਆਂ ਦੀ ਸ਼ਮੂਲੀਅਤ ਦਾ ਪਤਾ ਲਗਾਇਆ ਹੈ। ਐੱਚ. ਆਰ. ਸੀ. ਪੀ. ਮਿਸ਼ਨ ਦੀ ਰਿਪੋਰਟ ਅਨੁਸਾਰ 16 ਅਗਸਤ 2023 ਨੂੰ ਜਰਨਵਾਲਾ ਵਿੱਚ ਈਸਾਈ ਭਾਈਚਾਰੇ ਵਿਰੁੱਧ ਬੇਰਹਿਮੀ ਨਾਲ ਭੀੜ ਦੇ ਹਮਲਿਆਂ ਵਿੱਚ ਘੱਟੋ-ਘੱਟ 24 ਚਰਚਾਂ ਅਤੇ ਕਈ ਦਰਜਨ ਛੋਟੇ ਚੈਪਲਾਂ ਦੇ ਨਾਲ-ਨਾਲ ਕਈ ਘਰਾਂ ਨੂੰ ਸਾੜ ਦਿੱਤਾ ਗਿਆ ਅਤੇ ਲੁੱਟਿਆ ਗਿਆ। ਇੱਕ ਈਸਾਈ ਵਿਅਕਤੀ ਵਿਰੁੱਧ ਈਸ਼ਨਿੰਦਾ ਦੇ ਦੋਸ਼ਾਂ ਅਤੇ ਬਾਅਦ ‘ਚ ਮਸਜਿਦ ਦੇ ਲਾਊਡਸਪੀਕਰਾਂ ਤੋਂ ਕਾਰਵਾਈ ਲਈ ਕਾਲਾਂ ਤੋਂ ਬਾਅਦ, ਹਜ਼ਾਰਾਂ ਲੋਕ ਸ਼ਹਿਰ ਵਿੱਚ ਇਕੱਠੇ ਹੋਏ ਅਤੇ ਚਰਚਾਂ ਅਤੇ ਘਰਾਂ ’ਤੇ ਹਮਲਾ ਕਰਨ ਲਈ ਅੱਗੇ ਵਧੇ।
ਸਰਹੱਦ ਪਾਰ ਸੂਤਰ ਦੇ ਅਨੁਸਾਰ ਐੱਚ.ਆਰ. ਸੀ. ਪੀ. ਦੀ ਚੇਅਰਪਰਸਨ ਹਿਨਾ ਜਿਲਾਨੀ, ਸੈਂਟਰ ਫਾਰ ਸੋਸ਼ਲ ਜਸਟਿਸ ਦੇ ਕਾਰਜਕਾਰੀ ਨਿਰਦੇਸ਼ਕ ਪੀਟਰ ਜੈਕਬ, ਸੀਨੀਅਰ ਵੂਮੈਨਜ਼ ਐਕਸ਼ਨ ਫੋਰਮ (ਡਬਲਿਯੂ.ਏ.ਐੱਫ.) ਦੀ ਮੈਂਬਰ ਨੀਲਮ ਹੁਸੈਨ ਅਤੇ ਇਤਿਹਾਸਕਾਰ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਡਾਕਟਰ ਯਾਕੂਬ ਬੰਗਸ਼ ਦੁਆਰਾ ਜਾਰੀ ਮਿਸ਼ਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਇਹ ਇੱਕ ਆਮ ਭੀੜ ਸੀ ਪਰ ਇਹ ਸਥਾਨਕ ਈਸਾਈਆਂ ਵਿਰੁੱਧ ਨਫ਼ਰਤ ਦੀ ਇੱਕ ਵੱਡੀ ਮੁਹਿੰਮ ਦਾ ਹਿੱਸਾ ਸੀ। ਇਸ ਸਾਰੇ ਕਾਰੇ ਦਾ ਐੱਚ. ਆਰ. ਸੀ. ਪੀ. ਮਿਸ਼ਨ ਦੀ ਰਿਪੋਰਟ ਨੇ ਪਰਦਾਫਾਸ਼ ਕੀਤਾ ਹੈ।
ਪਾਕਿ ’ਚ ਈਸਾਈਆਂ ਦੇ ਘਰਾਂ ਨੂੰ ਸਾੜਨ ’ਚ ਮੁਸਲਿਮ ਨੇਤਾ ਸ਼ਾਮਲ

Comment here