ਅਪਰਾਧਖਬਰਾਂਦੁਨੀਆ

ਪਾਕਿ ਚ ਇੱਕ ਹੋਰ ਹਿੰਦੂ ਕੁੜੀ ਨਾਲ ਨਾਪਾਕਿ ਹਰਕਤ, ਮਾਪਿਆਂ ਦੀ ਵੀ ਕੁੱਟਮਾਰ

ਇਸਲਾਮਾਬਾਦ- ਹਾਲ ਹੀ ਵਿੱਚ ਪਾਕਿਸਤਾਨ ਵਿੱਚ ਕੱਟੜਪੰਥੀਆਂ ਦੀ ਭੀੜ ਨੇ ਇੱਕ ਹਿੰਦੂ ਮੰਦਰ ਦੀ ਤੋੜ ਭੰਨ ਕਰ ਦਿੱਤੀ ਸੀ, ਇਕ ਹਿੰਦੂ ਬੱਚੇ ਨੂੰ ਮਸਜਿਦ ਚ ਕਾਲੀਨ ਚੇ ਪੇਸ਼ਾਬ ਕਰਨ ਦਾ ਦੋਸ਼ ਲਾ ਕੇ ਈਸ਼ਨੰਦਾ ਤਹਿਤ ਹਿਰਾਸਤ ਵਿੱਚ ਲਿਆ ਗਿਆ, ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਜਬਰੀ ਧਰਮ ਪਰਿਵਾਰਤਨ ਕਰਨ ਦੇ ਮਾਮਲੇ ਤਾਂ ਅਣਗਿਣਤ ਵਾਪਰ ਰਹੇ ਹਨ, ਅਜਿਹੀ ਸਥਿਤੀ ਕਾਰਨ ਪਾਕਿਸਤਾਨ ਲਗਾਤਾਰ ਅਚੋਲਨਾ ਦਾ ਸ਼ਿਕਾਰ ਹੋ ਰਿਹਾ ਹੈ। ਇਥੇ ਘੱਟਗਿਣਤੀਆਂ ਤੇ ਖਾਸ ਕਰਕੇ ਹਿੰਦੂਆਂ ’ਤੇ ਵਧ ਰਹੇ ਅੱਤਿਆਚਾਰਾਂ ਖ਼ਿਲਾਫ਼ ਦੇਸ਼ ਵਿਦੇਸ਼ ਵਿੱਚ ਲਗਾਤਾਰ ਅਵਾਜ਼ ਉਠ ਰਹੀ ਹੈ, ਪਰ ਇਮਰਾਨ ਸਰਕਾਰ ਆਪਣੀ ਛਵੀ ਸੁਧਾਰਨ ਚ ਨਾਕਾਮ ਹੈ। ਹੁਣ  ਸਿੰਧ ਸੂਬੇ ’ਚ ਇਕ ਨਾਬਾਲਗ ਹਿੰਦੂ ਕੁੜੀ ਨੂੰ ਜਬਰ-ਜ਼ਿਨਾਹ ਮਗਰੋਂ ਅਗਵਾ ਕਰ ਲਿਆ ਗਿਆ। ਜਦਕਿ ਕੁੜੀ ਦੇ ਮਾਤਾ-ਪਿਤਾ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ। ਦੱਖਣੀ ਕੋਰੀਆ ਆਧਾਰਿਤ ਪਾਕਿਸਤਾਨ ਮਨੁੱਖੀ ਅਧਿਕਾਰ ਕਾਰਕੁੰਨ ਰਾਹਤ ਆਸਟਿਨ ਨੇ ਕਿਹਾ ਕਿ ਇਹ ਘਟਨਾ ਬੁੱਧਵਾਰ ਸ਼ਾਮ ਨੂੰ ਸਿੰਧ ਦੇ ਥਾਰਪਾਰਕਰ ਜ਼ਿਲ੍ਹੇ ’ਚ ਵਾਪਰੀ। ਮੁਹੰਮਦ ਅਲੀ ਨਵਾਜ਼ ਦਾ ਸਮੂਹ ਹਿੰਦੂ ਪਿੰਡ ਵਾਸੀ ਦੇ ਘਰ ਵਿਚ ਦਾਖ਼ਲ ਹੋਇਆ। ਆਸਟਿਨ ਨੇ ਕਿਹਾ ਕਿ ਉਕਤ ਸਮੂਹ ਨੇ ਉਸ ਆਦਮੀ ਦੇ ਪਰਿਵਾਰ ਦੀ ਕੁੱਟਮਾਰ ਕੀਤੀ ਅਤੇ ਉਸ ਦੀ 15 ਸਾਲਾ ਧੀ ਨਾਲ ਜਬਰ-ਜ਼ਿਨਾਹ ਮਗਰੋਂ ਉਸ ਨੂੰ ਸੈਕਸ ਸਲੇਵ ਬਣਾ ਕੇ ਰੱਖਣ ਲਈ ਅਗਵਾ ਕਰ ਲਿਆ। ਸੰਭਾਵਨਾ ਹੈ ਕਿ ਕੁੜੀ ਦਾ ਧਰਮ ਪਰਿਵਰਤਨ ਕਰ ਦਿੱਤਾ ਜਾਵੇਗਾ। ਇਹ ਘਟਨਾ ਉਦੋਂ ਉਜਾਗਰ ਹੋਈ, ਜਦੋਂ ਕੁੜੀ ਦੇ ਪਰਿਵਾਰ ਦਾ ਇਕ ਵੀਡੀਓ ਸਾਹਮਣੇ ਆਇਆ। ਇਸ ਵੀਡੀਓ ’ਚ ਉਹ ਆਪਣੀ ਹੱਡਬੀਤੀ ਦੱਸ ਰਹੇ ਹਨ ਅਤੇ ਉਨ੍ਹਾਂ ਨੇ ਨਿਆਂ ਦੀ ਗੁਹਾਰ ਲਾਈ ਹੈ। ਇਸ ਘਟਨਾ ਮਗਰੋਂ ਪਾਕਿਸਤਾਨ ’ਚ ਰਹਿੰਦੇ ਹਿੰਦੂਆਂ ਦੇ ਦਿਲਾਂ ’ਚ ਡਰ ਪੈਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਹੀ ਇਕ ਮੁਸਲਿਮ ਡਰਾਈਵਰ ਵਲੋਂ ਇਕ ਹਿੰਦੂ ਮੁੰਡੇ ਨੂੰ ਧਮਕਾਇਆ ਗਿਆ ਸੀ ਅਤੇ ‘ਅੱਲ੍ਹਾ ਹੂ ਅਕਬਰ’ ਕਹਿਣ ਲਈ ਮਜ਼ਬੂਰ ਕੀਤਾ ਗਿਆ ਸੀ। ਵਾਇਰਲ ਵੀਡੀਓ ’ਚ ਮੁੰਡਾ ਡਰਿਆ ਹੋਇਆ ਹੱਥ ਜੋੜ ਕੇ ਭੀਖ ਮੰਗ ਰਿਹਾ ਹੈ। ਉਕਤ ਮੁਸਲਿਮ ਡਰਾਈਵਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।ਪਰ ਇਥੇ ਹਿੰਦੂ ਭਾਈਚਾਰੇ ਵਿਚ ਡਰ ਪੈਦਾ ਹੋਇਆ ਹੈ।

Comment here