ਇਸਲਾਮਾਬਾਦ-ਪਾਕਿਸਤਾਨ ਵਿੱਚ ਸੱਤਾ ਤਬਦੀਲੀ ਹੋ ਚੁੱਕੀ ਹੈ, ਪਰ ਇਸ ਨਾਲ ਆਮ ਲੋਕਾਂ ਦੇ ਹਾਲਾਤਾਂ ਵਿੱਚ ਕੋਈ ਤਬਦੀਲੀ ਨਹੀਂ ਆਈ, ਖਾਸ ਕਰਕੇ ਘੱਟਗਿਣਤੀ ਤਬਕੇ ਵਿੱਚ ਪਹਿਲਾਂ ਵਰਗਾ ਹੀ ਖੌਫ ਹੈ। ਲੰਘੇ ਦਿਨੀਂ ਇੱਥੇ ਦੇ ਸਿੰਧ ਸੂਬੇ ਦੇ ਕਸਬਾ ਉਮਰਕੋਟ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦ ਇਕ ਹਿੰਦੂ ਨਾਗਰਿਕ ਜੀਉ ਸਵਾਈ ਕੋਹਲੀ ਦੀ ਲਾਸ਼ ਕਸਬੇ ’ਚ ਇਕ ਦਰੱਖਤ ਨਾਲ ਲਟਕਦੀ ਮਿਲੀ। ਮ੍ਰਿਤਕ ਬੀਤੀ ਰਾਤ ਤੋਂ ਲਾਪਤਾ ਸੀ। ਸੂਤਰਾਂ ਅਨੁਸਾਰ ਮਿ੍ਤਕ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦੱਸਿਆ ਕਿ ਕੁਝ ਦਿਨਾਂ ਤੋਂ ਜੀਉ ਸਵਾਈ ਪ੍ਰੇਸ਼ਾਨ ਰਹਿੰਦਾ ਸੀ। ਉਸ ਤੇ ਕਸਬੇ ਦੇ ਕੁਝ ਲੋਕ ਧਰਮ ਪਰਿਵਰਤਣ ਕਰਕੇ ਇਸਲਾਮ ਕਬੂਲ ਕਰਨ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਸਲਾਮ ਕਬੂਲ ਕਰਵਾਉਣ ਦੇ ਲਈ ਦਬਾਅ ਪਾ ਰਹੇ ਸੀ, ਪਰ ਜੀਉ ਸਵਾਈ ਇਸ ਦੇ ਲਈ ਤਿਆਰ ਨਹੀਂ ਸੀ। ਕਸਬੇ ਦੇ ਕੁਝ ਨੌਜਵਾਨ ਉਸ ਨੂੰ ਘਰ ਤੋਂ ਬੁਲਾ ਕੇ ਲੈ ਗਏ ਸੀ, ਪਰ ਜੀਉ ਸਵਾਈ ਘਰ ਵਾਪਸ ਨਹੀਂ ਆਇਆ। ਫੇਰ ਲੋਕਾਂ ਨੇ ਦੱਸਿਆ ਕਿ ਜੀਉ ਸਵਾਈ ਕੋਹਲੀ ਦੀ ਲਾਸ਼ ਦਰੱਖਤ ਨਾਲ ਲਟਕਦੀ ਹੋਈ ਹੈ। ਦੂਜੇ ਪਾਸੇ ਪੁਲਸ ਇਸ ਮਾਮਲੇ ’ਚ ਕਤਲ ਦਾ ਕੇਸ ਦਰਜ ਕਰਨਾ ਚਾਹੁੰਦੀ ਹੈ, ਜੋ ਸਾਨੂੰ ਮਨਜ਼ੂਰ ਨਹੀਂ ਹੈ। ਇਸ ਕਤਲ ਨੂੰ ਲੈ ਕੇ ਹਿੰਦੂ ਫਿਰਕੇ ਨੇ ਪੁਲਸ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ। ਇਲਾਕੇ ਵਿੱਚ ਸਹਿਮ ਦਾ ਮਹੌਲ ਹੈ।
ਪਾਕਿ ਚ ਇੱਕ ਹਿੰਦੂ ਦੀ ਲਟਕਦੀ ਲਾਸ਼ ਬਰਾਮਦ

Comment here