ਅਪਰਾਧਖਬਰਾਂਦੁਨੀਆ

ਪਾਕਿ ਚ ਇੱਕ ਬੱਚੇ ਨਾਲ ਗੈਰ ਮਨੁੱਖੀ ਵਿਹਾਰ-ਤੱਤੀ ਕੁਹਾੜੀ ਚੱਟਣ ਨੂੰ ਕੀਤਾ ਮਜਬੂਰ

ਇਸਲਾਮਾਬਾਦ – ਅਣਮਨੁੱਖੀ ਕਾਰਿਆਂ ਲਈ ਰਿਕਾਰਡ ਸਥਾਪਿਤ ਕਰਨ ਲੱਗੇ ਹੋਏ ਪਾਕਿਸਤਾਨ ਵਿੱਚ ਇੱਕ ਛੋਟੇ ਜਿਹੇ ਬੱਚੇ ਨੂੰ ਚਾਹ ਦੀ ਚੋਰੀ ਦੇ ਮਾਮਲੇ ਚ ਬੇਗੁਨਾਹੀ ਸਾਬਤ ਕਰਣ ਲਈ  ਗਰਮ ਕੁਹਾੜੀ ਚੱਟਣ ‘ਤੇ ਮਜਬੂਰ ਕੀਤਾ ਗਿਆ। ਤਹਿਸੀਬ ਨਾਮ ਦੇ ਬੱਚੇ ‘ਤੇ ਚਾਹ ਦੀ ਕੇਤਲੀ ਚੋਰੀ ਕਰਣ ਦਾ ਇਲਜ਼ਾਮ ਲਗਾਇਆ ਗਿਆ ਸੀ। ਤਹਿਸੀਬ  ਇੱਕ ਚਰਵਾਹਾ ਹੈ। ਇਸ ਮਾਮਲੇ ਵਿੱਚ ਤਹਸੀਬ ਦੇ ਪਿਤਾ ਜਨ ਮੁਹੰਮਦ ਨੇ ਥਾਣੇ ਵਿੱਚ ਕੇਸ ਦਰਜ ਕਰਾਇਆ ਹੈ।  ਘਟਨਾ ਵਿੱਚ ਤਹਸੀਬ ਦੀ ਜੀਭ ਸੜ ਗਈ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਪੁਲਸ ਨੇ ਇਸ ਮਾਮਲੇ ਵਿੱਚ ਜਿਨ੍ਹਾਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਦੀ ਪਛਾਣ ਸਿਰਾਜ, ਅਬਦੁਲ ਰਹੀਮ ਅਤੇ ਮੁਹੰਮਦ ਖਾਨ ਦੇ ਤੌਰ ‘ਤੇ ਹੋਈ ਹੈ। ਕੁੱਝ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਲੋਚ ਦੇ ਕੁੱਝ ਆਦਿਵਾਸੀ ਅਜੇ ਵੀ ਗਰਮ ਪਾਣੀ ਜਾਂ ਅੱਗ ਦਾ ਇਸਤੇਮਾਲ ਕਿਸੇ ਦੋਸ਼  ਤੋਂ ਬਾਅਦ ਆਪਣੀ ਬੇਗੁਨਾਹੀ ਸਾਬਤ ਕਰਣ ਲਈ ਕਰਦੇ ਹਨ। ਇਹ ਪ੍ਰਥਾ ਤਖ਼ਤੇ ਸੁਲੇਮਾਨ ਤਹਿਸੀਲ ਵਿੱਚ ਜ਼ਿਆਦਾ ਪ੍ਰਚਲਤ ਹੈ। ਇਸ ਆਦਿਵਾਸੀ ਇਲਾਕੇ ਵਿੱਚ ਇਹ ਵੀ ਮਾਨਤਾ ਹੈ ਕਿ ਜੇਕਰ ਕੋਈ ਵਿਅਕਤੀ ਇੱਕ ਨਿਸ਼ਚਿਤ ਸਮੇਂ ਤੱਕ ਪਾਣੀ ਦੇ ਅੰਦਰ ਰਹਿ ਗਿਆ ਤਾਂ ਉਹ ਨਿਰਦੋਸ਼ ਹੈ ਅਤੇ ਜੇਕਰ ਉਹ ਨਿਸ਼ਚਿਤ ਸਮੇਂ ਤੋਂ ਪਹਿਲਾਂ ਪਾਣੀ ਤੋਂ ਬਾਹਰ ਆ ਜਾਂਦਾ ਹੈ ਤਾਂ ਉਸ ਨੂੰ ਦੋਸ਼ੀ ਮੰਨ ਲਿਆ ਜਾਂਦਾ ਹੈ। ਇਸ ਅਣਮਨੁੱਖੀ ਘਟਨਾ ਨੇ ਪਾਕਿਸਤਾਨ ਦੇ ਵਿਗੜੇ ਤੰਤਰ ਨੂੰ ਇੱਕ ਵਾਰ ਫੇਰ ਅਲੋਚਨਾ ਦੇ ਘੇਰੇ ਚ ਲੈ ਆਂਦਾ ਹੈ।

Comment here