ਖਬਰਾਂਚਲੰਤ ਮਾਮਲੇਦੁਨੀਆ

ਪਾਕਿ ’ਚ ਇਕ ਹੀ ਪਰਿਵਾਰ ਦੇ 5 ਲੋਕ ਝੁਲਸੇ, ਹਾਲਤ ਗੰਭੀਰ

ਗੁਰਦਾਸਪੁਰ-ਸਰਦੀਆਂ ਤੋਂ ਬਚਣ ਲਈ ਆਮ ਕਰਕੇ ਘਰਾਂ ਵਿਚ ਹੀਟਰ ਲਗਾ ਕੇ ਸੋ ਜਾਂਦੇ ਹਾਂ, ਪਰ ਇਹ ਕਿੰਨਾ ਨੁਕਸਾਨਦੇਹ ਹੋ ਸਕਦਾ ਹੈ, ਇਸਦੀ ਤਾਜਾ ਮਿਸਾਲ ਸਾਹਮਣੇ ਆਈ ਹੈ। ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਅਧੀਨ ਪੁਲਸ ਸਟੇਸ਼ਨ ਖੁੰਡੀਆਂ ਦੇ ਪਿੰਡ ਚੋਰਕੋਟ ’ਚ ਬੀਤੀ ਰਾਤ ਅੱਗ ਲੱਗਣ ਨਾਲ 3 ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 5 ਲੋਕ ਝੁਲਸ ਗਏ। ਸਾਰਿਆਂ ਦੀ ਹਾਲਤ ਗੰਭੀਰ ਹੈ। ਸੂਤਰਾਂ ਅਨੁਸਾਰ ਆਸਿਫ਼, ਉਸ ਦੀ ਪਤਨੀ ਨਰਗਿਸ ਅਤੇ 3 ਬੱਚੇ ਸਾਮੀ, ਏਮਾਨ, ਸਫ਼ੀ ਘਰ ਦੇ ਇਕ ਕਮਰੇ ’ਚ ਬਿਜਲੀ ਦਾ ਹੀਟਰ ਚਲਾ ਕੇ ਸੋ ਰਹੇ ਸੀ। ਜਦੋਂ ਉਹ ਗਹਿਰੀ ਨੀਂਦ ’ਚ ਸੀ ਤਾਂ ਅਚਾਨਕ ਹੀਟਰ ਤੋਂ ਰਜਾਈ ਨੂੰ ਅੱਗ ਲੱਗ ਗਈ, ਜੋ ਪੂਰੇ ਕਮਰੇ ’ਚ ਫੈਲ ਗਈ। ਕਮਰੇ ’ਚ ਸੁੱਤੇ ਪਏ 5 ਮੈਂਬਰ ਅੱਗ ਨਾਲ ਝੁਲਸ ਗਏ। ਸਾਰਿਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

Comment here