ਪੇਸ਼ਾਵਰ-ਪਾਕਿਸਤਾਨ ਵਿਚ ਆਤਮਘਾਤੀ ਹਮਲੇ ਨਾਲ ਲੋਕਾਂ ਵਿਚ ਦਹਿਸ਼ਤ ਪਸਰ ਰਹੀ ਹੈ। ਇਥੋਂ ਦੇ ਅਸ਼ਾਂਤ ਉੱਤਰੀ ਵਜ਼ੀਰਿਸਤਾਨ ’ਚ ਇਕ ਆਤਮਘਾਤੀ ਹਮਲਾਵਰ ਦੇ ਫ਼ੌਜ ਦੇ ਕਾਫਿਲੇ ਵਿਚ ਸ਼ਾਮਲ ਇਕ ਵਾਹਨ ’ਚ ਬਾਈਕ ਨਾਲ ਟੱਕਰ ਮਾਰਨ ਦੀ ਘਟਨਾ ’ਚ 8 ਜਵਾਨ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ ਉਸ ਸਮੇਂ ਵਾਪਰੀ, ਜਦੋਂ ਫ਼ੌਜ ਦਾ ਕਾਫ਼ਿਲਾ ਉੱਤਰੀ ਵਜ਼ੀਰਿਸਤਾਨ ਦੇ ਮੀਰਾਨ ਸ਼ਾਹ ਵੱਲ ਜਾ ਰਿਹਾ ਸੀ।ਹਮਲਾਵਰਾਂ ਨੂੰ ਫੜਨ ਲਈ ਸੁਰੱਖਿਆ ਬਲਾਂ ਨੇ ਸੰਯੁਕਤ ਤੌਰ ’ਤੇ ਮੁਹਿੰਮ ਚਲਾਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਹਮਲਾਵਰ ਨੇ ਕਾਫ਼ਿਲੇ ’ਚ ਸ਼ਾਮਲ ਇਕ ਵਾਹਨ ਨੂੰ ਆਪਣੀ ਬਾਈਕ ਨਾਲ ਟੱਕਰ ਮਾਰ ਦਿੱਤੀ। ਜ਼ਖ਼ਮੀਆਂ ’ਚੋਂ 3 ਜਵਾਨਾਂ ਦੀ ਹਾਲਤ ਨਾਜ਼ੁਕ ਹੈ। ਸਾਰੇ ਜ਼ਖ਼ਮੀਆਂ ਨੂੰ ਤੁਰੰਤ ਬੰਨੂ ਸਥਿਤ ਕੰਬਾਈਨ ਮਿਲਟਰੀ ਹਸਪਤਾਲ ’ਚ ਲਿਜਾਇਆ ਗਿਆ।
Comment here