ਸਿਆਸਤਖਬਰਾਂਦੁਨੀਆ

ਪਾਕਿ ’ਚ ਆਈਐੱਸਆਈ ਮੁਖੀ ਦੀ ਨਵੀਂ ਨਿਯੁਕਤੀ ਦਾ ਵਿਵਾਦ

ਨਵੀਂ ਦਿੱਲੀ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਨੇ ਆਪਣੀ ਕੈਬਨਿਟ ਨੂੰ ਜਾਣੂ ਕਰਾਉਂਦੇ ਹੋਏ ਕਿਹਾ ਕਿ ਇਸ ਸਮੇਂ ਨਾਗਰਿਕ-ਫ਼ੌਜੀ ਸਬੰਧਾਂ ਦੀ ਆਦਰਸ਼ ਸਥਿਤੀ ਹੈ। ਅਜਿਹਾ ਕੋਈ ਕਦਮ ਨਹੀਂ ਚੁੱਕਾਂਗੇ ਜਿਹੜਾ ਇਕ ਦੂਜੇ ਦੇ ਸਨਮਾਨ ਨੂੰ ਘੱਟ ਕਰੇ। ਇਮਰਾਨ ਖ਼ਾਨ ਨੇ ਪਾਕਿਸਤਾਨੀ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਕਿਹਾ ਕਿ ਉਹ ਅਫ਼ਗਾਨਿਸਤਾਨ ਦੇ ਤਾਜ਼ਾ ਹਾਲਾਤ ਨੂੰ ਦੇਖਦੇ ਹੋਏ ਲੈਫਟੀਨੈਂਟ ਜਨਰਲ ਫੈਜ਼ ਹਮੀਦ ਨੂੰ ਬਤੌਰ ਆਈਐੱਸਆਈ ਮੁਖੀ ਕੁਝ ਸਮੇਂ ਲਈ ਜਾਰੀ ਰੱਖਣਾ ਚਾਹੁੰਦੇ ਹਨ।
ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਇੰਟਰਨੈੱਟ ਮੀਡੀਆ ’ਤੇ ਅਜਿਹੀਆਂ ਖ਼ਬਰਾਂ ਆ ਰਹੀਆਂ ਕਿ ਪਾਕਿਸਤਾਨੀ ਸਰਕਾਰ ਤੇ ਫ਼ੌਜੀ ਲੀਡਰਸ਼ਿਪ ਦਰਮਿਆਨ ਆਈਐੱਸਆਈ ਮੁਖੀ ਦੀ ਤਾਜ਼ਾ ਨਿਯੁਕਤੀ ਨੂੰ ਲੈ ਕੇ ਕੁਝ ਮਤਭੇਦ ਹਨ।
ਜ਼ਿਕਰਯੋਗ ਹੈ ਕਿ ਇਸ ਤੋ ਬਾਅਦ ਪਿਛਲੇ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੂੰ ਸਰਕਾਰ ਦੀ ਸਥਿਤੀ ਨੂੰ ਸਪਸ਼ਟ ਕਰਦੇ ਹੋਏ ਕਹਿਣਾ ਪਿਆ ਸੀ ਕਿ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਦੀ ਨਿਯੁਕਤੀ ਨੂੰ ਲੈ ਕੇ ਸਰਕਾਰ ਤੇ ਫ਼ੌਜ ਦਰਮਿਆਨ ਕੋਈ ਮਤਭੇਦ ਨਹੀਂ ਹੈ।
ਪਾਕਿਸਤਾਨ ਦੀ ਹਾਕਮ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਨੈਸ਼ਨਲ ਅਸੈਂਬਲੀ ’ਚ ਚੀਫ ਵਿ੍ਹਪ ਆਮਿਰ ਡੋਗਰ ਨੇ ਕਿਹਾ ਕਿ ਇਸ ਮਾਮਲੇ ਦੇ ਸਬੰਧ ’ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਜਨਰਲ ਬਾਜਵਾ ਦਰਮਿਆਨ ਦੇਰ ਰਾਤ ਨੂੰ ਬੈਠਕ ਹੋਈ ਸੀ। ਇਸ ਬੈਠਕ ਦੀ ਪੁਸ਼ਟੀ ਕੈਬਨਿਟ ਬੈਠਕ ’ਚ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਵੀ ਕੀਤੀ ਹੈ। ਪੀਟੀਆਈ ਮੁਖੀ ਫਵਾਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੈਬਨਿਟ ਨੂੰ ਕਿਹਾ ਕਿ ਉਹ ਚੁਣੇ ਪ੍ਰਧਾਨ ਮੰਤਰੀ ਤੇ ਦੇਸ਼ ਦੇ ਮੁੱਖ ਸੁਪਰਡੈਂਟ ਹਨ। ਉਨ੍ਹਾਂ ਨੂੰ ਡੀਜੀ ਆਈਐੱਸਆਈ ਦੀ ਨਿਯੁਕਤੀ ਦਾ ਅਧਿਕਾਰ ਹੈ। ਉਨ੍ਹਾਂ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਵੀ ਇਸ ਸਬੰਧ ’ਚ ਵਿਸਥਾਰਤ ਗੱਲਬਾਤ ਕੀਤੀ ਹੈ।

Comment here