ਅਪਰਾਧਖਬਰਾਂ

ਪਾਕਿ ’ਚ ਅੱਤਵਾਦੀ ਹਮਲਿਆਂ ਦਾ ਖਤਰਾ ਮੰਡਰਾਇਆ-ਗ੍ਰਹਿ ਮੰਤਰਾਲਾ ਹੋਇਆ ਸਖ਼ਤ

ਪੇਸ਼ਾਵਰ-ਗਿਲਗਿਤ ਬਾਲਟਿਸਤਾਨ ’ਚ ਚੀਨੀ ਇੰਜੀਨੀਅਰਾਂ ਸਮੇਤ ਪੂਰੇ ਪਾਕਿਸਤਾਨ ’ਤੇ ਸੰਭਾਵਿਤ ਅੱਤਵਾਦੀ ਹਮਲਿਆਂ ਦਾ ਖਤਰਾ ਮੰਡਰਾ ਰਿਹਾ ਹੈ। ਅਲਰਟ ’ਚ ਸਾਰੀਆਂ ਸੂਬਿਆਂ, ਨਾਲ ਹੀ ਜੀਬੀ ਅਤੇ ਪੀਓਕੇ ਸਰਕਾਰਾਂ ਨੂੰ ਸਖ਼ਤ ਸੁਰੱਖਿਆ ਉਪਾਅ ਕਰਨ ਦੇ ਨਿਰਦੇਸ਼ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਦਿੱਤੇ ਹਨ। ਦੀਆਮੇਰ-ਭਾਸ਼ਾ ਡੈਮ ਅਤੇ ਦਾਸੂ ਡੈਮ ’ਤੇ ਕੰਮ ਕਰ ਰਹੇ ਚੀਨੀ ਇੰਜੀਨੀਅਰਾਂ ਅਤੇ ਮਜ਼ਦੂਰਾਂ ਦੀ ਸੁਰੱਖਿਆ ਲਈ ਜੀਬੀ ਗ੍ਰਹਿ ਵਿਭਾਗ ਨੇ ਜੀਬੀ ਸਕਾਊਟਸ, ਐੱਫ.ਸੀ ਅਤੇ ਪੁਲਸ ਦੇ 1,000 ਤੋਂ ਵੱਧ ਸੁਰੱਖਿਆ ਕਰਮਚਾਰੀਆਂ ਨੂੰ ਹਾਈ ਅਲਰਟ ’ਤੇ ਰੱਖਿਆ ਹੈ।
ਫਿਲਹਾਲ ਚੀਨੀ ਇੰਜੀਨੀਅਰ ਅਤੇ ਮਜ਼ਦੂਰ ਦੋਵੇਂ ਡੈਮਾਂ ’ਤੇ 24 ਘੰਟੇ ਕੰਮ ਕਰ ਰਹੇ ਹਨ। ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਹਰ ਕੀਮਤ ’ਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸ਼ੱਕੀ ਵਿਅਕਤੀਆਂ ਦੀ ਹਰਕਤ ’ਤੇ ਤਿੱਖੀ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ। ਸੁਰੱਖਿਆ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਬਿਨਾਂ ਆਈ ਕਾਰਡ ਦੇ ਕਿਸੇ ਨੂੰ ਵੀ ਯਾਤਰਾ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।

Comment here