ਅਪਰਾਧਖਬਰਾਂਚਲੰਤ ਮਾਮਲੇ

ਪਾਕਿ ’ਚ ਅਪਾਹਿਜ ਔਰਤ ਨੂੰ ਸਾੜਨ ਦੇ ਦੋਸ਼ ’ਚ 4 ਲੋਕਾਂ ਖਿਲਾਫ਼ ਕੇਸ ਦਰਜ

ਗੁਰਦਾਸਪੁਰ-ਪਾਕਿਸਤਾਨ ਵਿਚ ਔਰਤਾਂ ’ਤੇ ਤਸ਼ੱਦਦ ਜਾਰੀ ਹੈ। ਪਾਕਿਸਤਾਨ ਦੇ ਪੰਜਾਬ ਰਾਜ ਦੀ ਫ਼ੈਸਲਾਬਾਦ ਜ਼ਿਲ੍ਹੇ ਦੇ ਗੁਲਾਮ ਮੁਹੰਮਦਾਬਾਦ ਪੁਲਸ ਨੇ ਰੂਹਾਨੀ ਇਲਾਜ ਦੇ ਨਾਮ ’ਤੇ ਇਕ ਅਪਾਹਿਜ ਅਤੇ ਮਾਨਸਿਕ ਤੌਰ ’ਤੇ ਕਮਜ਼ੋਰ ਔਰਤ ਨੂੰ ਸਾੜਨ ਦੇ ਦੋਸ਼ ’ਚ 4 ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਹੈ।
ਸੂਤਰਾਂ ਅਨੁਸਾਰ ਸ਼ਿਕਾਇਤਕਰਤਾਂ ਵਸੀਮ ਸ਼ਾਹਬਾਜ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਸੋਨੀਆ ਮਾਨਸਿਕ ਤੌਰ ’ਤੇ ਕਮਜ਼ੋਰ ਸੀ ਅਤੇ ਉਸ ਨੇ ਇਕ ਵਸੀਮ ਵਿਲੀਅਮ ਨਾਮ ਦੇ ਵਿਅਕਤੀ ਨਾਲ ਉਸ ਦੇ ਇਲਾਜ ਬਾਰੇ ’ਚ ਗੱਲ ਕੀਤੀ। ਜਿਸ ’ਤੇ ਵਸੀਮ ਵਿਲੀਅਮ ਨੇ ਕਿਹਾ ਕਿ ਉਸ ਦੀ ਸੱਸ ਸਮੀਮ ਬੀਬੀ ਇਕ ਅਧਿਆਪਕਾ ਹੈ ਅਤੇ ਅਧਿਆਤਮਿਕ ਢੰਗ ਨਾਲ ਇਲਾਜ ਕਰਦੀ ਹੈ, ਜੋ ਸੋਨੀਆਂ ਨੂੰ ਠੀਕ ਕਰ ਦੇਵੇਗੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੀ ਭੈਣ ਸੋਨੀਆ ਨੂੰ ਸਮੀਮ ਬੀਬੀ ਦੇ ਘਰ ਲੈ ਗਿਆ, ਜਿਥੇ ਪਹਿਲਾ ਹੀ ਸਮੀਮ ਬੀਬੀ, ਵਸੀਮ ਵਿਲੀਅਮ, ਉਸ ਦੀ ਪਤਨੀ ਆਲੀਆ ਬੀਬੀ ਅਤੇ ਮਾਂ ਜਰੀਨਾ ਬੀਬੀ ਬੈਠੇ ਸੀ। ਇਹ ਸਾਰੇ ਸੋਨੀਆ ਨੂੰ ਇਕ ਕਮਰੇ ’ਚ ਲੈ ਗਏ, ਜਿਥੇ ਚਾਰਾਂ ਨੇ ਸੋਨੀਆ ’ਤੇ ਡੂੰਘੇ ਤਸ਼ੱਦਤ ਕੀਤੇ ਅਤੇ ਉਸਦੀ ਛਾਤੀ, ਚਿਹਰਾ ਅਤੇ ਅੱਖਾਂ ਨੂੰ ਸਾੜ ਦਿੱਤਾ।

Comment here