ਅਪਰਾਧਸਿਆਸਤਖਬਰਾਂ

ਪਾਕਿ ’ਚ ਅਗਵਾ ਨੌਜਵਾਨ ਦੇ ਨੱਕ ਤੇ ਕੰਨ ਵੱਢੇ

ਗੁਰਦਾਸਪੁਰ-ਪਾਕਿਸਤਾਨ ਦੇ ਅਲੀਪੁਰ ਤਹਿਸੀਲ ਦੇ ਪਿੰਡ ਖੈਰਪੁਰ ’ਚ ਇਕ 25 ਸਾਲਾ ਨੌਜਵਾਨ ਆਸਿਫ ਮਗਸੀ ਨੂੰ ਬੀਤੀ ਸ਼ਾਮ ਕੁਝ ਲੋਕਾਂ ਨੇ ਅਗਵਾ ਕਰ ਲਿਆ। ਦੋਸ਼ੀ ਉਸ ਨੂੰ ਬੰਦੂਕ ਦੀ ਨੋਕ ’ਤੇ ਗੱਬਰ ਆਰੀਆ ਇਲਾਕੇ ਦੇ ਇਕ ਫਾਰਮ ਹਾਊਸ ਵਿਚ ਲੈ ਗਏ ਅਤੇ ਉਥੇ ਕੁੱਟਮਾਰ ਕਰ ਕੇ ਉਸ ਦੇ ਨੱਕ ਅਤੇ ਕੰਨ ਵੱਢ ਦਿੱਤੇ। ਉਸ ਨੂੰ ਹਸਪਤਾਲ ’ਚ ਲਿਜਾਇਆ ਗਿਆ ਤਾਂ ਉਹ ਹੋਸ਼ ’ਚ ਆਇਆ, ਜਿਸ ਨੇ ਦੱਸਿਆ ਕਿ ਉਸ ਨੂੰ ਫਲਕ ਸ਼ੇਰ, ਯੂਸਫ, ਅਬਦੁੱਲ, ਸਤਾਰ, ਕਲੀਮ ਉੱਲਾ ਅਤੇ ਅਬਦੁੱਲ ਅਜੀਜ ਵਾਸੀ ਖੈਰਪੁਰ ਨੇ ਅਗਵਾ ਕੀਤਾ ਸੀ। ਉਸ ਨੇ ਦੱਸਿਆ ਕਿ ਦੋਸ਼ੀ ਫਲਕ ਸ਼ੇਰ ਦੀ ਭੈਣ ਅਤੇ ਉਹ ਆਪਸ ’ਚ ਪ੍ਰੇਮ ਕਰਦੇ ਹਨ ਅਤੇ ਨਿਕਾਹ ਕਰਵਾਉਣਾ ਚਾਹੁੰਦੇ ਹਨ ਪਰ ਦੋਸ਼ੀ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ ਅਤੇ ਉਸਨੂੰ ਧਮਕੀਆਂ ਦਿੰਦੇ ਸਨ।

Comment here