ਅਪਰਾਧਖਬਰਾਂਚਲੰਤ ਮਾਮਲੇ

ਪਾਕਿ ਗਈ ਅੰਜੂ ਹੁਣ ਨਸਰੁੱਲਾ ਨਾਲ ਵਿਆਹ ਤੋਂ ਮੁਕਰੀ

ਇਸਲਾਮਾਬਾਦ-ਭਾਰਤ ਆਈ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ਦੇ ਚਰਚੇ ਕਾਫੀ ਸਰਗਰਮ ਰਹੇ ਸਨ। ਹੁਣ ਭਾਰਤ ਤੋਂ ਪਾਕਿਸਤਾਨ ਗਈ ਅੰਜੂ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ, ਜਿਸ ਵਿਚ ਉਸ ਦਾ ਕਹਿਣਾ ਹੈ ਕਿ ਉਸ ਨੇ ਨਸਰੁੱਲਾ ਨਾਲ ਵਿਆਹ ਨਹੀਂ ਕਰਵਾਇਆ ਹੈ। ਅੰਜੂ ਨੇ ਕਿਹਾ ਕਿ ਨਸਰੁੱਲਾ ਅਤੇ ਉਹ ਦੋਨੋਂ ਵੱਖਰੇ-ਵੱਖਰੇ ਘਰ ਵਿਚ ਰਹਿ ਰਹੇ ਹਨ। ਉਸਦੀ ਮੰਨੀਏ ਤਾਂ ਨਸਰੁੱਲਾ ਨਾਲ ਉਸ ਦਾ ਨਿਕਾਹ ਨਹੀਂ ਹੋਇਆ ਹੈ ਸਗੋਂ ਮੰਗਣੀ ਹੋਈ ਹੈ। ਤੋਹਫਿਆਂ ਦੇ ਸਵਾਲ ’ਤੇ ਉਸ ਨੇ ਕਿਹਾ ਕਿ ਇਹ ਪਾਕਿਸਤਾਨੀਆਂ ਦੇ ਸਵਾਗਤ ਕਰਨ ਦਾ ਇਕ ਤਰੀਕਾ ਹੈ। ਧਰਮ ਤਬਦੀਲੀ ਦਾ ਫੈਸਲਾ ਉਸਦਾ ਆਪਣਾ ਹੈ। ਅਜਿਹੇ ਵਿਚ ਅੱਜ ਨਹੀਂ ਤਾਂ ਕੱਲ ਇਹ ਕਰਨਾ ਹੀ ਸੀ। ਅੰਜੂ ਦੀ ਮੰਨੀਏ ਤਾਂ ਉਸਦੇ ਅਰਵਿੰਦ (ਭਾਰਤੀ ਪਤੀ) ਨਾਲ ਰਿਸ਼ਤੇ ਖਰਾਬ ਹੋ ਗਏ ਸਨ। ਉਹ ਅਰਵਿੰਦ ਤੋਂ ਬਹੁਤ ਪ੍ਰੇਸ਼ਾਨ ਹੋ ਗਈ ਸੀ।

Comment here