ਸਿਆਸਤਖਬਰਾਂਦੁਨੀਆ

ਪਾਕਿ ਕਾਰੋਬਾਰੀ ਨੇ ਬੇਟੀ ਦੇ ਵਿਆਹ ‘ਚ ਸੋਨੇ ਦੀਆਂ ਇੱਟਾਂ ਨਾਲ ਤੋਲਿਆ

ਇਸਲਾਮਾਬਾਦ-ਇਸ ਸਮੇਂ ਪਾਕਿਸਤਾਨ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤੇ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ, ਉਥੇ ਹੀ ਪਾਕਿਸਤਾਨ ਦੇ ਇਕ ਕਾਰੋਬਾਰੀ ਵੱਲੋਂ ਆਪਣੀ ਬੇਟੀ ਦੇ ਵਿਆਹ ‘ਚ ਉਸ ਨੂੰ ਸੋਨੇ ਦੀਆਂ ਇੱਟਾਂ ਨਾਲ ਤੋਲਿਆ ਗਿਆ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਮੀਡੀਆ ‘ਚ ਆਈਆਂ ਰਿਪੋਰਟਾਂ ਮੁਤਾਬਕ ਸੰਯੁਕਤ ਅਰਬ ਅਮੀਰਾਤ ਦੁਬਈ ਵਿੱਚ ਇਕ ਵਿਆਹ ‘ਚ ਦੁਲਹਨ ਨੂੰ ਸੋਨੇ ਨਾਲ ਤੋਲਣ ਦੀ ਰਸਮ ਕੀਤੀ ਗਈ ਹੈ। ਜਿੱਥੇ ਇਕ ਪਾਕਿਸਤਾਨੀ ਬਿਜ਼ਨੈੱਸਮੈਨ ਨੇ ਆਪਣੀ ਬੇਟੀ ਦੇ ਵਿਆਹ ਵਿੱਚ ਉਸ ਦੇ ਭਾਰ ਦੇ ਬਰਾਬਰ ਸੋਨਾ ਦਿੱਤਾ ਹੈ। ਹਾਲਾਂਕਿ ਇਸ ਪਾਕਿਸਤਾਨੀ ਕਾਰੋਬਾਰੀ ਦੀ ਪਛਾਣ ਨਹੀਂ ਹੋ ਸਕੀ ਜਾਂ ਇਹ ਖੁਲਾਸਾ ਨਹੀਂ ਹੋਇਆ ਕਿ ਵਿਆਹ ਕਦੋਂ ਹੋਇਆ। ਰਿਪੋਰਟਾਂ ਮੁਤਾਬਕ ਲਾੜੀ ਦਾ ਭਾਰ 69-70 ਕਿਲੋ ਦੇ ਕਰੀਬ ਸੀ। ਉਸ ਦੇ ਪਿਤਾ ਨੇ ਉਸ ਦੇ ਵਜ਼ਨ ਦੇ ਬਰਾਬਰ ਸੋਨੇ ਦੀਆਂ ਇੱਟਾਂ ਦਾਜ ਵਿੱਚ ਦਿੱਤੀਆਂ ਹਨ।

Comment here