ਖਬਰਾਂਚਲੰਤ ਮਾਮਲੇਦੁਨੀਆ

ਪਾਕਿ ਕਰੰਸੀ ਦੀ ਵਰਤੋਂ ’ਤੇ ਅਫਗਾਨਿਸਤਾਨ ਲਾਉਣ ਜਾ ਰਿਹੈ ਪਾਬੰਦੀ

ਕਾਬੁਲ-ਅਫਗਾਨਿਸਤਾਨ ਦੇ ਸੈਂਟਰਲ ਬੈਂਕ ਨੇ ਦੇਸ਼ ਦੇ ਦੱਖਣ-ਪੱਛਮੀ ਸੂਬਿਆਂ ਦੇ ਨਿਵਾਸੀਆਂ ਨੂੰ ਪਾਕਿਸਤਾਨੀ ਕਰੰਸੀ ਦੀ ਵਰਤੋਂ ਕਰ ਕੇ ਵਪਾਰਕ ਲੈਣ-ਦੇਣ ਕਰਨ ਲਈ ਢਾਈ ਮਹੀਨੇ ਦਾ ਸਮਾਂ ਦਿੱਤਾ ਹੈ ਅਤੇ ਇਸ ਤੋਂ ਬਾਅਦ ਵਿਦੇਸ਼ੀ ਕਰੰਸੀ ਵਿੱਚ ਲੈਣ-ਦੇਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਅਫਗਾਨਿਸਤਾਨ ਦੇ ਸੈਂਟਰਲ ਬੈਂਕ ਨੇ ਪਿਛਲੇ ਹਫਤੇ ਤੋਂ ਦੇਸ਼ ਦੇ ਦੱਖਣ-ਪੱਛਮੀ ਖੇਤਰ ’ਚ ਅਫਗਾਨ ਕਰੰਸੀ ਨੂੰ ਉਤਸ਼ਾਹਿਤ ਕਰਨ ਲਈ ਪਹਿਲ ਕੀਤੀ ਹੈ ਅਤੇ ਉਸ ਵਲੋਂ ਜਲਦ ਹੀ ਪਾਕਿਸਤਾਨੀ ਕਰੰਸੀ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਦੀ ਸੰਭਾਵਨਾ ਹੈ। ਘੋਸ਼ਣਾ ਵਿਚ ਵਿਸ਼ੇਸ਼ ਰੂਪ ਨਾਲ ਕੰਧਾਰ, ਉਰੂਜਗਨ, ਹੇਲਮੰਦ, ਜਾਬੁਲ ਅਤੇ ਡਾਯਕੁੰਡੀ ਦੇ ਨਿਵਾਸੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Comment here