ਅਪਰਾਧਖਬਰਾਂਚਲੰਤ ਮਾਮਲੇ

ਪਾਕਿ ਅਮਰੀਕੀ ਔਰਤ ਵਜੀਹਾ ਕਤਲ ਕੇਸ ’ਚ ਪਤੀ ਨੂੰ ਫਾਂਸੀ ਦੀ ਸਜ਼ਾ

ਰਾਵਲਪਿੰਡੀ-ਪਾਕਿਸਤਾਨੀ ਮੂਲ ਦੀ ਅਮਰੀਕੀ ਨਾਗਰਿਕ ਵਜੀਹਾ ਸਵਾਤੀ ਦੀ ਜਾਇਦਾਦ ਵਿਵਾਦ ਦੇ ਚੱਲਦੇ ਅਦਾਲਤ ਨੇ ਕਤਲ ਸਬੰਧੀ ਉਸ ਦੇ ਸਾਬਕਾ ਪਤੀ ਵੱਲੋਂ ਕਤਲ ਕਰਨ ‘ਤੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ। ਸੂਤਰਾਂ ਦੇ ਅਨੁਸਾਰ ਦਸੰਬਰ 2021 ’ਚ ਅਮਰੀਕਾ ਤੋਂ ਪਾਕਿਸਤਾਨ ਆਈ 47 ਸਾਲਾਂ ਮਹਿਲਾ ਵਜੀਹਾ ਸਵਾਤੀ ਅਚਾਨਕ ਲਾਪਤਾ ਹੋ ਗਈ ਸੀ। ਵਜੀਹਾ ਪਾਕਿਸਤਾਨ ਵਿਚ ਆਪਣੇ ਸਾਬਕਾ ਪਤੀ ਰਿਜ਼ਵਾਨ ਹਬੀਬ ਤੋਂ ਆਪਣੀ ਜਾਇਦਾਦ ਵਾਪਸ ਲੈਣ ਲਈ ਅਮਰੀਕਾ ਤੋਂ ਆਈ ਸੀ ਅਤੇ ਆਪਣੇ ਕਿਸੇ ਦੋਸਤ ਦੇ ਕੋਲ ਰੁਕੀ ਹੋਈ ਸੀ। ਵਜੀਹਾ ਸਵਾਤੀ ਦੇ ਲਾਪਤਾ ਹੋਣ ਸਬੰਧੀ ਉਸ ਦੇ ਦੋਸਤ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਵਜੀਹਾ ਸਵਾਤੀ ਦੀ ਤਾਲਾਸ਼ ਕਰਨ ਦੀ ਮੰਗ ਕੀਤੀ। ਤਲਾਸ਼ੀ ਦੌਰਾਨ ਵਜੀਹਾ ਦੇ ਲੜਕੇ ਨੂੰ ਸੂਚਨਾ ਮਿਲੀ ਕਿ ਵਜੀਹਾ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਵਧੀਕ ਜ਼ਿਲ੍ਹਾ ਅਤੇ ਸ਼ੈਸਨ ਜੱਜ ਰਾਵਲਪਿੰਡੀ ਮੁਹੰਮਦ ਅਫ਼ਜਲ ਮਜੋਕਾ ਨੇ ਰਿਜਵਾਨ ਹਬੀਬ ਨੂੰ ਫਾਂਸੀ ਦੀ ਸਜ਼ਾ ਸੁਣਾਈ, ਜਦਕਿ ਦੋਸ਼ੀ ਦੇ ਪਿਤਾ ਹੁਰਿਆਤਉੱਲਾ ਅਤੇ ਨੌਕਰ ਨੂੰ 7-7 ਸਾਲ ਦੀ ਸਜ਼ਾ ਸੁਣਾਈ।
ਇਸ ਸਬੰਧੀ ਪੁਲਸ ਨੇ ਜਾਂਚ ਤੋਂ ਬਾਅਦ ਸ਼ੱਕ ਦੇ ਆਧਾਰ ’ਤੇ ਉਸ ਦੇ ਸਾਬਕਾ ਪਤੀ ਰਿਜਵਾਨ ਹਬੀਬ ਵਾਸੀ ਰਾਵਲਪਿੰਡੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜ਼ੁਰਮ ਸਵੀਕਾਰ ਕੀਤਾ। ਇਸ ਦੇ ਨਾਲ ਹੀ ਉਸ ਨੇ ਆਪਣੇ ਨੌਕਰ ਸੁਲਤਾਨ ਦੇ ਪਿੰਡ ਲੱਕੀ ਮਰਵਾਤ ਦੇ ਘਰ ਵਿਚ ਵਜੀਹਾ ਸਵਾਤੀ ਦੀ ਦਫ਼ਨਾਈ ਲਾਸ਼ ਨੂੰ 25 ਦਸੰਬਰ 2021 ਨੂੰ ਬਰਾਮਦ ਕਰਵਾ ਦਿੱਤਾ ਸੀ।
ਦੋਸ਼ੀ ਨੇ ਇਹ ਵੀ ਸਵੀਕਾਰ ਕੀਤਾ ਕਿ ਵਜੀਹਾ ਸਵਾਤੀ ਉਸ ਤੋਂ ਆਪਣੀ ਜਾਇਦਾਦ ਵਾਪਸ ਮੰਗ ਰਹੀ ਸੀ ਅਤੇ ਉਸ ਨੇ ਆਪਣੇ ਪਿਤਾ ਹੁਰਿਅਤਉੱਲਾ ਅਤੇ ਨੌਕਰ ਸੁਲਤਾਨ ਨਾਲ ਮਿਲ ਕੇ ਵਜੀਹਾ ਦਾ ਕਤਲ ਉਦੋਂ ਕੀਤਾ, ਜਦੋਂ ਅਸੀਂ ਉਸ ਨੂੰ ਗੱਲਬਾਤ ਕਰਨ ਲਈ ਬੁਲਾਇਆ ਸੀ।

Comment here