ਸਿਆਸਤਖਬਰਾਂਚਲੰਤ ਮਾਮਲੇ

ਪਾਕਿ-ਅਫਗਾਨ ਦੇ ਕੱਟੜਪੰਥੀਆਂ ਨੇ ਹੁਣ ਟਾਈ ‘ਤੇ ਲਗਾਈ ਪਾਬੰਦੀ

ਕਾਬੁਲ-ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਕੱਟੜਪੰਥੀਆਂ ਨੇ ਗਲ਼ੇ ’ਚ ਬੰਨ੍ਹੀ ਜਾਣ ਵਾਲੀ ਟਾਈ ਦੇ ਮੁਸਲਿਮ ਫਿਰਕੇ ਦੇ ਲੋਕਾਂ ਵੱਲੋਂ ਇਸ ਦੀ ਵਰਤੋਂ ਕਰਨ ’ਤੇ ਪਾਬੰਦੀ ਲਗਾਈ ਹੈ, ਜੋ ਸਪੱਸ਼ਟ ਕਰਦਾ ਹੈ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਕੱਟੜਪੰਥੀਆਂ ‘ਚ ਆਪਸੀ ਤਾਲਮੇਲ ਹੈ ਅਤੇ ਹੁਣ ਇਹ ਦੋਵੇਂ ਹੀ ਦੇਸ਼ਾਂ ਦੇ ਕੱਟੜਪੰਥੀ ਮਿਲ ਕੇ ਸਖ਼ਤ ਫ਼ੈਸਲੇ ਲੈਣਗੇ। ਸੂਤਰਾਂ ਅਨੁਸਾਰ ਕੱਟੜਪੰਥੀਆਂ ਵੱਲੋਂ ਜਾਰੀ ਫਤਵੇਂ ‘ਚ ਪਹਿਲੇ ਚਰਨ ’ਚ ਸਿਰਫ ਮੁਸਲਿਮ ਫਿਰਕੇ ਦੇ ਲੋਕਾਂ ’ਤੇ ਹੀ ਇਹ ਫ਼ੈਸਲਾ ਲਾਗੂ ਹੋਵੇਗਾ, ਜਦਕਿ ਦੂਜੇ ਚਰਨ ’ਚ ਦੋਵੇ ਹੀ ਦੇਸ਼ਾਂ ’ਚ ਰਹਿਣ ਵਾਲੇ ਹੋਰ ਫਿਰਕੇ ਦੇ ਲੋਕਾਂ ’ਤੇ ਇਹ ਆਦੇਸ਼ ਲਾਗੂ ਹੋਵੇਗਾ। ਜਾਰੀ ਪਾਬੰਦੀ ਦੇ ਹੁਕਮ ’ਚ ਕਿਹਾ ਗਿਆ ਹੈ ਕਿ ਟਾਈ ਸਾਨੂੰ ਸਲੀਬ (ਕਰਾਸ) ਵਰਗੀ ਲੱਗਦੀ ਹੈ ਅਤੇ ਇਸ ’ਤੇ ਪਾਬੰਦੀ ਲਗਾਈ ਜਾਣੀ ਜ਼ਰੂਰੀ ਹੈ। ਤਾਲਿਬਾਨ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਅਫਗਾਨ ਨਾਗਰਿਕ ਨੈੱਕਟਾਈ ਪਹਿਨਦਾ ਦੇਖਿਆ ਗਿਆ ਤਾਂ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਆਮ ਪੱਛਮੀ ਕੱਪੜੇ ਘੱਟ ਹੁੰਦੇ ਜਾ ਰਹੇ ਹਨ। ਪਿਛਲੇ ਅਫਗਾਨ ਪ੍ਰਸ਼ਾਸਨ ਨੇ ਲੋਕਾਂ ‘ਤੇ ਜਾਂ ਘੱਟੋ-ਘੱਟ ਅਧਿਕਾਰੀਆਂ ‘ਤੇ ਪਹਿਰਾਵੇ ਦੇ ਕੋਡ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਹੁਕਮ ਤੋਂ ਬਾਅਦ ਅਫਗਾਨਿਸਤਾਨ ਦਾ ਉੱਚ ਵਰਗ ਦਹਿਸ਼ਤ ਵਿੱਚ ਹੈ।

Comment here