ਸਿਆਸਤਖਬਰਾਂਦੁਨੀਆ

ਪਾਕਿ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਤੋਂ ਦੂਰ ਰਹੇ-ਹਾਮਿਦ ਕਰਜ਼ਈ

ਕਰਾਚੀ-ਬੀਤੇ ਦਿਨੀ ਅਫਗਾਨਿਸਤਾਨ ਤੇ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਦੀ ਬੈਠਕ ‘ਚ ਇਮਰਾਨ ਖਾਨ ਨੇ ਕਿਹਾ ਸੀ ਕਿ ਦਾਏਸ਼ ਨੇ ਅਫਗਾਨਿਸਤਾਨ ਤੋਂ ਪਾਕਿਸਤਾਨ ਨੂੰ ਧਮਕੀ ਦਿੱਤੀ ਹੈ। ਇਸ ਲਈ ਅਫਗਾਨਿਸਤਾਨ ‘ਚ ਸਥਿਰਤਾ ਜ਼ਰੂਰੀ ਹੈ। ਇਮਰਾਨ ਖਾਨ ਨੇ ਕਿਹਾ ਕਿ ਅਫਾਗਨ ਸਰਹੱਦ ਤੋਂ ਪਾਕਿਸਤਾਨ ‘ਚ ਹਮਲੇ ਹੋ ਰਹੇ ਹਨ। ਖਾਨ ਨੇ ਇਹ ਵੀ ਕਿਹਾ ਕਿ ਅਫਗਾਨਿਸਤਾਨ ਸਰਕਾਰ ਵਿੱਚ ਭ੍ਰਿਸ਼ਟਾਚਾਰ ਕਾਰਨ ਸਾਬਕਾ ਸਰਕਾਰ ਦੇ ਪਤਨ ਤੋਂ ਪਹਿਲਾਂ ਹੀ ਅਫਗਾਨਿਸਤਾਨ ਵਿੱਚ ਵਿਆਪਕ ਗਰੀਬੀ ਸੀ।ਇਮਰਾਨ ਨੇ ਕਿਹਾ ਕਿ 15 ਅਗਸਤ ਨੂੰ ਤਾਲਿਬਾਨ ਪਹਿਲਾਂ ਅਫਗਾਨਿਸਤਾਨ ਦੀ ਅੱਧੀ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਸੀ ਅਤੇ ਦੇਸ਼ ਭ੍ਰਿਸ਼ਟ ਸ਼ਾਸਨ ਦਾ ਸਾਹਮਣਾ ਕਰ ਰਿਹਾ ਸੀ। ਹਾਲਾਂਕਿ ਉਦੋਂ ਅਮਰੀਕੀ ਮਦਦ ਵੀ ਮਿਲ ਰਹੀ ਸੀ।
ਇਸ ਦੇ ਪ੍ਰਤੀਕਰਮ ਵਜੋਂ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਸ ਦੇ ਅਫਗਾਨਿਸਤਾਨ ਤੋਂ ਖ਼ਤਰੇ ਵਾਲੇ ਬਿਆਨ ’ਤੇ ਸਖ਼ਤ ਫਟਕਾਰ ਲਗਾਈ ਹੈ। ਕਰਜ਼ਈ ਨੇ ਕਿਹਾ ਕਿ ਅਫਗਾਨਿਸਤਾਨ ਪਾਕਿਸਤਾਨ ਲਈ ਖ਼ਤਰਾ ਨਹੀਂ ਹੈ ਪਰ ਅਸਲ ਵਿਚ ਸੱਚਾਈ ਇਸ ਤੋਂ ਬਿਲਕੁਲ ਉਲਟ ਹੈ। ਉਨ੍ਹਾਂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਅਫਗਾਨਿਸਤਾਨ ’ਤੇ ਹਮੇਸ਼ਾ ਪਾਕਿ ਆਈ.ਐੱਸ.ਆਈ. ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ।
ਇਮਰਾਨ ਨੇ ਕਿਹਾ ਸੀ ਕਿ 15 ਅਗਸਤ ਤੋਂ ਬਾਅਦ ਜਦੋਂ ਵਿਦੇਸ਼ੀ ਸਹਾਇਤਾ ਰੂਕ ਜਾਂਦੀ ਹੈ, ਵਿਦੇਸ਼ੀ ਧਨ ਫ੍ਰੀਜ਼ ਹੋ ਜਾਂਦਾ ਹੈ, ਤਾਂ ਕਿਸੇ ਵੀ ਦੇਸ਼ ਦੀ ਆਰਥਵਿਵਸਥਾ ਚਰਮਰਾ ਜਾਵੇਗੀ। ਅਫਗਾਨਿਸਤਾਨ ਨੂੰ ਛੱਡੋ, ਜੋ ਪਿਛਲੇ 40 ਸਾਲਾਂ ਤੋਂ ਪੀੜਤ ਹੈ। ਕਰਜ਼ਈ ਨੇ ਇਮਰਾਨ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਦੋਸ਼ ਸੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਦਾਏਸ਼ ਸ਼ੁਰੂ ਤੋਂ ਪਾਕਿਸਤਾਨ ਤੋਂ ਅਫਗਾਨਿਸਤਾਨ ਨੂੰ ਧਮਕੀਆਂ ਦਿੰਦਾ ਰਿਹਾ ਹੈ। ਕਰਜ਼ਈ ਨੇ ਇਕ ਬਿਆਨ ‘ਚ ਕਿਹਾ ਕਿ, ”ਇਹ ਟਿੱਪਣੀਆਂ ਸੱਚ ਨਹੀਂ ਅਤੇ ਅਫਗਾਨਿਸਤਾਨ iਖ਼ਲਾਫ਼ ਸਪੱਸ਼ਟ ਪ੍ਰਚਾਰ ਹਨ। “ਦਰਅਸਲ, ਅਫਗਾਨਿਸਤਾਨ ਸ਼ੁਰੂ ਤੋਂ ਹੀ ਪਾਕਿਸਤਾਨ ਤੋਂ ਦਾਏਸ਼ ਦੀਆਂ ਧਮਕੀਆਂ ਦਾ ਸਾਹਮਣਾ ਕਰ ਰਿਹਾ ਹੈ।”

Comment here