ਸਿਆਸਤਖਬਰਾਂਦੁਨੀਆ

ਪਾਕਿ ਅਫਗਾਨਿਸਤਾਨ ’ਚ ਸਥਿਰਤਾ ਲਿਆਉਣ ਲਈ ਤਾਲਿਬਾਨ ਨੂੰ ਮਾਨਤਾ ਦੇਵੇ

ਲਾਹੌਰ-ਵਿਰੋਧੀ ਗਠਜੋੜ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ ਦੇ ਪ੍ਰਧਾਨ ਮੌਲਾਨਾ ਫਜ਼ਲੁਰ ਰਹਿਮਾਨ ਨੇ ਜੀਓ ਨਿਊਜ਼ ਟੀਵੀ ਦੇ ਹਵਾਲੇ ਨਾਲ ਕਿਹਾ, ‘‘ਸਾਨੂੰ ਤਾਲਿਬਾਨ ਸਰਕਾਰ ਨੂੰ ਜਲਦੀ ਤੋਂ ਜਲਦੀ ਇਕ ਸ਼ਾਂਤੀਪੂਰਨ ਦੇਸ਼ ਅਤੇ ਅਫਗਾਨਿਸਤਾਨ ਵਿਚ ਇਕ ਸਥਿਰ ਸ਼ਾਸਨ ਪ੍ਰਣਾਲੀ ਯਕੀਨੀ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਚ ਸਹਿਯੋਗ ਕਰਨ ਲਈ ਉਹਨਾਂ ਨੂੰ ਮਾਨਤਾ ਦੇਣੀ ਚਾਹੀਦੀ ਹੈ।’’
ਮੌਲਾਨਾ ਫਜ਼ਲੁਰ ਨੇ ਕਿਹਾ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣਾ ਅਫਗਾਨਿਸਤਾਨ ਨੂੰ ਮਾਨਤਾ ਦੇਣ ਵਾਂਗ ਹੈ ਅਤੇ ਤਾਲਿਬਾਨ ਦੀ ਮਦਦ ਕਰਨ ਲਈ ਉਹਨਾਂ ਦੀ ਸਰਕਾਰ ਨੂੰ ਤੁਰੰਤ ਮਾਨਤਾ ਦੇਣੀ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਚੀਨ ਅਤੇ ਰੂਸ ਨਵੇਂ ਅਫਗਾਨ ਸ਼ਾਸਕਾਂ ਦੇ ਨਾਲ ਸੰਬੰਧ ਸਥਾਪਿਤ ਕਰਨ ਵਿਚ ਦਿਲਚਸਪੀ ਲੈ ਰਹੇ ਸਨ, ਉਦੋਂ ਪਾਕਿਸਤਾਨ ਨੂੰ ਵੀ ਤਾਲਿਬਾਨ ਨਾਲ ਆਪਣੇ ਸੰਪਰਕ ਬਣਾਏ ਰੱਖਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਅਫਗਾਨ ਲੋਕਾਂ ਨਾਲ ਇਤਿਹਾਸਿਕ ਸੰਬੰਧ ਹਨ। ਉਹਨਾਂ ਨੇ ਅੱਗੇ ਕਿਹਾ ਕਿ ਅਫਗਾਨ ਲੋਕਾਂ ਨਾਲ ਸਾਡੇ ਇਤਿਹਾਸਿਕ ਸੰਬੰਧ ਰਹੇ ਹਨ ਅਤੇ ਸਾਨੂੰ ਉੱਥੇ ਸ਼ਾਂਤੀ ਤੇ ਸਥਿਰਤਾ ਦੀ ਵਿਵਸਥਾ ਸ਼ੁਰੂ ਕਰਨ ਵਿਚ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ।

Comment here