ਅਪਰਾਧਸਿਆਸਤਖਬਰਾਂ

ਪਾਕਿ ਅਦਾਲਤ ਨੇ ਪਤਨੀ ਤੇ ਦੋ ਧੀਆਂ ਦੇ ਕਾਤਲ ਨੂੰ ਸੁਣਾਈ ਫ਼ਾਂਸੀ ਦੀ ਸਜ਼ਾ

ਮਿਰਜ਼ਾਪੁਰ-ਪਾਕਿ ਅਦਾਲਤ ਨੇ ਪਤਨੀ ਤੇ ਦੋ ਧੀਆਂ ਦੇ ਕਤਲ ਕਰਨ ਵਾਲੇ ਦੋਸ਼ੀ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ। ਜੁਲਾਈ 2021 ’ਚ ਪਾਕਿਸਤਾਨ ਦੇ ਸ਼ਿਕਾਰਪੁਰ ਜ਼ਿਲ੍ਹੇ ’ਚ ਗੜੀ ਯਾਮੀਨ ਤਾਤੁਲਾ ਦੇ ਮਿਰਜ਼ਾਪੁਰ ਇਲਾਕੇ ਦੇ ਨਜ਼ਦੀਕ ਪਿੰਡ ਫ਼ਕੀਰ ’ਚ ਇਕ ਵਿਅਕਤੀ ਨੂੰ ਆਪਣੀ ਪਤਨੀ, ਦੋ ਕੁੜੀਆਂ, ਸਾਲੀ ਅਤੇ ਸਾਲੇ ਦੇ ਕਤਲ ਕਰਨ ਦੇ ਦੋਸ਼ ’ਚ ਅਦਾਲਤ ਨੇ ਦੋਸ਼ੀ ਮੰਨ ਕੇ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ। ਜਾਣਕਾਰੀ ਮੁਤਾਬਕ ਸ਼ਿਕਾਰਪੁਰ ਵਿਚ ਮਾਡਲ ਕ੍ਰਿਮੀਨਲ ਟਰਾਇਲ ਕੋਰਟ ਦੀ ਪ੍ਰਧਾਨਗੀ ਕਰ ਰਹੇ ਵਧੀਕ ਜ਼ਿਲ੍ਹਾ ਤੇ ਸ਼ੈਸਨ ਜੱਜ ਤਾਰਿਕ ਭੱਟੀ ਨੇ ਦੋਸ਼ੀ ਗੁਲਾਮ ਅਸਗਰ ਪੁੱਤਰ ਗੁਲਾਮ ਰਸੂਲ ਜੁਨੇਜੋ ਨੂੰ ਦੋਸ਼ੀ ਮੰਨਦੇ ਹੋਏ ਫ਼ਾਂਸੀ ਦੀ ਸਜ਼ਾ ਅਤੇ 25 ਲੱਖ ਰੁਪਏ ਜੁਰਮਾਨੇ ਦਾ ਆਦੇਸ਼ ਸੁਣਾਇਆ ਹੈ।
ਮ੍ਰਿਤਕ ਮਹਿਲਾ ਦੇ ਨਜ਼ਦੀਕ ਰਿਸ਼ਤੇਦਾਰ ਅਬਦੁੱਲ ਗਨੀ ਜੁਨੇਜੋ ਦੀ ਸ਼ਿਕਾਇਤ ’ਤੇ 9 ਜੁਲਾਈ 2021 ਨੂੰ ਮੀਲਪੁਰ ਪੁਲਸ ਸਟੇਸ਼ਨ ਵਿਚ ਦੋਸ਼ੀ ਦੇ ਵਿਰੁੱਧ ਇਨ੍ਹਾਂ ਕਤਲ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਦਰਜ ਕੇਸ ਅਨੁਸਾਰ ਦੋਸ਼ੀ ਗੁਲਾਮ ਅਸਗਰ ਨੇ ਗੁੱਸੇ ਵਿਚ ਆ ਕੇ ਆਪਣੀ ਸਾਲੀ ਫ਼ਰਜਾਨਾ ਸਮੇਤ ਆਪਣੀ ਪਤਨੀ ਸਲਮਾ ਜੁਨੇਜੋ, ਕੁੜੀਆਂ ਕਬੀਰਾਨ (8) ਆਕਸ਼ਾ (7) ਸਾਲ ਅਤੇ ਸਾਲੇ ਰਮਜਾਨ ’ਤੇ ਅੰਨੇਵਾਹ ਫ਼ਾਇਰਿੰਗ ਕਰ ਕੇ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।

Comment here