ਸਿਆਸਤਖਬਰਾਂਦੁਨੀਆ

ਪਾਕਿਸਤਾਨ 2022 ਲਈ ਜੀ-77 ਦਾ ਨਵਾਂ ਚੇਅਰਮੈਨ ਬਣਿਆ

ਵਿਕਾਸਸ਼ੀਲ ਦੇਸ਼ 2030 ਤੱਕ ‘ਸਾਂਝੇ ਵਿਕਾਸ ਏਜੰਡੇ’ ਨੂੰ ਅੱਗੇ ਵਧਾਉਣ—ਕੁਰੈਸ਼ੀ
ਇਸਲਾਮਾਬਾਦ-ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਪਾਕਿਸਤਾਨ ਨੂੰ 2022 ਲਈ ਜੀ-77 ਦਾ ਨਵਾਂ ਚੇਅਰਮੈਨ ਚੁਣ ਲਿਆ ਗਿਆ ਹੈ। ਆਪਣੀ ਮੀਟਿੰਗ ਵਿਚ ਇਸਲਾਮਾਬਾਦ ਨੇ ਇੱਕ ਵਿਕਾਸ ਏਜੰਡੇ ’ਤੇ ਧਿਆਨ ਕੇਂਦਰਿਤ ਕਰਨ ਦਾ ਵਾਅਦਾ ਕੀਤਾ ਹੈ, ਜਿਸ ਵਿੱਚ ਕਰਜ਼ੇ ਦੇ ਪੁਨਰਗਠਨ, ਜਲਵਾਯੂ ਲਈ ਵਿੱਤੀ ਯੋਗਦਾਨ ਅਤੇ ਗੈਰ-ਕਾਨੂੰਨੀ ਵਿੱਤੀ ਸੰਚਾਰ ਨੂੰ ਖ਼ਤਮ ਕਰਨਾ ਸ਼ਾਮਲ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਮੰਗਲਵਾਰ ਨੂੰ ‘ਗਰੁੱਪ 77 ਅਤੇ ਚੀਨ’ ਦੀ 45ਵੀਂ ਮੰਤਰੀ ਪੱਧਰੀ ਬੈਠਕ ਡਿਜੀਟਲ ਰੂਪ ਨਾਲ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਪਾਕਿਸਤਾਨ ’ਤੇ ਵਿਸ਼ਵਾਸ ਜਤਾਉਣ ਲਈ ਜੀ-77 ਦੇ 134 ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਦੁਨੀਆ ਤਿੰਨ ਸੰਕਟਾਂ- ਕੋਵਿਡ-19 ਮਹਾਮਾਰੀ ਅਤੇ ਇਸ ਦੇ ਮਾੜੇ ਪ੍ਰਭਾਵ, ਸਸਟੇਨੇਬਲ ਵਿਕਾਸ ਲਈ ਸੰਯੁਕਤ ਰਾਸ਼ਟਰ ਦੇ ਏਜੰਡਾ 2030 ਨੂੰ ਲਾਗੂ ਕਰਨ ਦੀ ਚੁਣੌਤੀ ਅਤੇ ਜਲਵਾਯੂ ਆਫ਼ਤ ਦੇ ਖ਼ਤਰੇ ਦਾ ਸਾਹਮਣਾ ਕਰ ਰਹੀ ਹੈ। ਕੁਰੈਸ਼ੀ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ 2030 ਤੱਕ ਸੰਯੁਕਤ ਰਾਸ਼ਟਰ ਸਸਟੇਨੇਬਲ ਟੀਚਿਆਂ ਨੂੰ ਹਾਸਲ ਕਰਨ ਲਈ ‘ਸਾਂਝੇ ਵਿਕਾਸ ਏਜੰਡੇ’ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਜੀ-77 ਦਾ ਗਠਨ 1964 ਵਿੱਚ ਹੋਇਆ ਸੀ, ਜੋ ਸੰਯੁਕਤ ਰਾਸ਼ਟਰ ਵਿੱਚ ਵਿਕਾਸਸ਼ੀਲ ਦੇਸ਼ਾਂ ਦਾ ਸਭ ਤੋਂ ਵੱਡਾ ਅੰਤਰ-ਸਰਕਾਰੀ ਸਮੂਹ ਹੈ।

Comment here