ਅਪਰਾਧਸਿਆਸਤਖਬਰਾਂਦੁਨੀਆ

ਪਾਕਿਸਤਾਨ ਸੁਰੱਖਿਆ ਫੋਰਸ ਵੱਲੋਂ 6 ਬਲੂਚ ਵੱਖਵਾਦੀ ਢੇਰ

ਪੇਸ਼ਾਵਰ- ਪਾਕਿਸਤਾਨ ਦੀ ਸੁਰੱਖਿਆ ਫੋਰਸ ਨੇ ਦੇਸ਼ ਦੇ ਅਸ਼ਾਂਤ ਦੱਖਣੀ ਪੱਛਮੀ ਖੇਤਰਾਂ ‘ਚ ਅੱਤਵਾਦੀਆਂ ਦੇ ਠਿਕਾਣਿਆਂ ‘ਤੇ ਛਾਪਾ ਮਾਰਨ ਤੋਂ ਬਾਅਦ 6 ਬਲੂਚ ਅੱਤਵਾਦੀ ਮਾਰ ਗਿਰਾਇਆ। ਫੌਜ ਨੇ ਇਕ ਬਿਆਨ ‘ਚ ਕਿਹਾ ਕਿ ਬਲੋਚਿਸਤਾਨ ਦੇ ਸਿੱਬੀ ਜਿਲ੍ਹੇ ਦੇ ਨੇੜੇ ਨਾਗਾਓ ਪਰਬਤੀ ਖੇਤਰ ‘ਚ ਛਾਪਾ ਮਾਰਿਆ ਗਿਆ। ਛਾਪੇਮਾਰੀ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਫੋਰਸ ‘ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਜਵਾਬੀ ਹਮਲੇ ‘ਚ ਛੇ ਅੱਤਵਾਦੀ ਮਾਰੇ ਗਏ। ਭਿਆਨਕ ਮੁਕਾਬਲੇ ‘ਚ ਇਕ ਜਵਾਨ ਵੀ ਮਾਰਿਆ ਗਿਆ ਅਤੇ ਦੋ ਹੋਰ ਜ਼ਖਮੀ ਹੋ ਗਏ ਹਨ। ਮ੍ਰਿਤਕ ਅੱਤਵਾਦੀ ਹਾਲ ਹੀ ‘ਚ ਸਿੱਬੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਹਮਲਿਆਂ ‘ਚ ਸ਼ਾਮਲ ਸਨ। ਸੁਰੱਖਿਆ ਫੋਰਸ ਨੇ ਠਿਕਾਣਿਆਂ ਤੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤੇ। ਬਲੋਚਿਤਸਤਾਨ ‘ਚ ਵੱਖਵਾਦੀ ਇਸਲਾਮਾਬਾਦ ਤੋਂ ਆਜ਼ਾਦੀ ਦੀ ਮੰਗ ਕਰਦੇ ਰਹੇ ਹਨ।

Comment here