ਸਿਆਸਤਖਬਰਾਂਦੁਨੀਆ

ਪਾਕਿਸਤਾਨ ਨਾਲ ਸਾਡੀ ਯਾਰੀ, ਸਾਡਾ ਦੂਜਾ ਘਰ -ਤਾਲਿਬਾਨ ਦੇ ਬੁਲਾਰੇ ਨੇ ਕਿਹਾ

ਕਾਬੁਲ – ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਹਮਲਿਆਂ ਦੇ ਦਰਮਿਆਨ ਦੋਸ਼ ਲੱਗਦੇ ਰਹੇ ਹਨ ਕਿ ਪਾਕਿਸਤਾਨ ਉਸ ਦਾ ਸਮਰਥਨ ਕਰ ਰਿਹਾ ਹੈ, ਇਸ ਬਾਰੇ ਪਾਕਿਸਤਾਨ ਗੋਲਮੋਲ ਜੁਆਬ ਦਿੰਦਾ ਰਿਹਾ ਹੈ। ਜਦਕਿ ਕਈ ਸਬੁਤ ਨਸ਼ਰ ਹੋਏ ਕਿ ਪਾਕਿਸਤਾਨ ਦੇ ਹਜ਼ਾਰਾਂ ਅੱਤਵਾਦੀਆਂ ਅਤੇ ਫੌਜ ਦੀ ਮਦਦ ਨਾਲ ਅਫਗਾਨਿਸਤਾਨ ਵਿਚ ਸੱਤਾ ਵਿਚ ਤਾਲਿਬਾਨ ਦਾ ਕਬਜ਼ਾ ਹੋਇਆ ਹੈ। ਹੁਣ ਤਾਂ ਤਾਲਿਬਾਨ ਨੇ ਖੁੱਲ੍ਹ ਕੇ ਪਾਕਿਸਤਾਨ ਨਾਲ ਆਪਣੀ ਯਾਰੀ ਕਬੂਲ ਕੀਤੀ ਹੈ। ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਆਪਣੇ ਦੂਸਰੇ ਘਰ ਵਾਂਗ ਮੰਨਦੇ ਹਾਂ। ਨਾਲ ਹੀ ਇਹ ਵੀ ਕਿਹਾ ਕਿ ਅਸੀਂ ਅਜਿਹੀ ਕਿਸੇ ਸਰਗਰਮੀ ਨੂੰ ਇਜਾਜ਼ਤ ਨਹੀਂ ਦੇਵਾਂਗੇ ਜੋ ਪਾਕਿਸਤਾਨ ਦੇ ਹਿੱਤਾਂ ਦੇ ਖਿਲਾਫ ਹੈ। ਜਬੀਉੱਲਾਹ ਨੇ ਇਕ ਪਾਕਿਸਤਾਨੀ ਟੀ. ਵੀ. ਚੈਨਲ ਨੂੰ ਕਿਹਾ ਕਿ ਸਾਡੇ ਕਾਬੁਲ ਵਿਚ ਦਾਖਲ ਹੋਏ ਨੂੰ 12 ਦਿਨ ਹੋ ਗਏ ਹਨ ਅਤੇ ਅਸੀਂ ਸਾਰੇ ਇਲਾਕਿਆਂ ’ਤੇ ਆਪਣਾ ਕੰਟਰੋਲ ਸਥਾਪਤ ਕਰ ਲਿਆ ਹੈ। ਮੁਜਾਹਿਦ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਇਕੱਠੇ ਬੈਠਕੇ ਸਾਰੇ ਵਿਵਾਦਪੂਰਨ ਮੁੱਦਿਆਂ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਨਵੀਂ ਦਿੱਲੀ ਨੂੰ ਵੀ ਕਸ਼ਮੀਰ ਦਾ ਹਾਂ-ਪੱਖੀ ਰੁਖ਼ ਅਪਨਾਉਣਾ ਚਾਹੀਦਾ ਹੈ। ਮੁਜਾਹਿਦ ਨੇ ਕਿਹਾ ਕਿ ਅਸੀਂ ਸਾਰੇ ਦੇਸ਼ਾਂ ਨਾਲ ਚੰਗੇ ਰਿਸ਼ਤੇ ਬਣਾਉਣਾ ਚਾਹੁੰਦੇ ਹਾਂ। ਇਸ ਵਿਚ ਭਾਰਤ ਵੀ ਸ਼ਾਮਲ ਹੈ ਜੋ ਇਸ ਇਲਾਕੇ ਦਾ ਇਕ ਅਹਿਮ ਹਿੱਸਾ ਹੈ। ਸਾਡੀ ਇੱਛਾ ਹੈ ਕਿ ਭਾਰਤ ਅਫਗਾਨ ਜਨਤਾ ਦੀ ਸਲਾਹ ਮੁਤਾਬਕ ਆਪਣੀਆਂ ਨੀਤੀਆਂ ਬਣਾਏ। ਯਾਦ ਰਹੇ ਭਾਰਤ ਨੇ ਵੀ ਤਾਲਿਬਾਨ ਦੀ ਸਰਕਾਰ ਦੇ ਰੁਖ ਮੁਤਾਬਕ ਗੱਲਬਾਤ ਵਾਲਾ ਰਾਹ ਖੁੱਲਾ ਰਖਣ ਦੇ ਸੰਕੇਤ ਦਿੱਤੇ ਹੋਏ ਹਨ।

Comment here