ਪੇਸ਼ਾਵਰ- ਪਾਕਿਸਤਾਨ ਦੀ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ਸਿੰਧੂਦੇਸ਼ ਰੈਵੋਲਿਊਸ਼ਨਰੀ ਆਰਮੀ ਨੇ ਸਿੰਧ ਦੇ ਹੈਦਰਾਬਾਦ ਦੇ ਕੋਟਰੀ ਸ਼ਹਿਰ ‘ਚ ਦੋ ਵੱਖ-ਵੱਖ ਥਾਵਾਂ ‘ਤੇ ਰੇਲਵੇ ਪਟੜੀਆਂ ‘ਤੇ ਦੋ ਘੱਟ ਤੀਬਰਤਾ ਵਾਲੇ ਧਮਾਕੇ ਕੀਤੇ, ਜਿਨ੍ਹਾਂ ਦੀ ਜ਼ਿੰਮੇਵਾਰੀ ਲੈਂਦਿਆਂ ਉਨ੍ਹਾਂ ਨੇ ਬਾਅਦ ‘ਚ ਕਿਹਾ ਕਿ ਇਹ ਧਮਾਕੇ ਸਾਰੇ ‘ਬਾਹਰੀਆਂ’ ਨੂੰ ਸਿੰਧ ਛੱਡਣ ਦਾ ਸੁਨੇਹਾ ਭੇਜਣ ਲਈ ਕੀਤੇ ਗਏ ਸਨ। ਅੱਤਵਾਦੀ ਸੰਗਠਨ ਨੇ ਇਕ ਰਿਪੋਰਟਰ ਨੂੰ ਭੇਜੀ ਈਮੇਲ ‘ਚ ਇਹ ਦਾਅਵਾ ਕੀਤਾ ਹੈ। ਡਾਨ ਦੀ ਰਿਪੋਰਟ ਮੁਤਾਬਕ ਧਮਾਕੇ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬੰਬ ਨਿਰੋਧਕ ਦਸਤੇ ਦੇ ਅਧਿਕਾਰੀਆਂ ਅਨੁਸਾਰ, ਇਹ ਧਮਾਕੇ ਜਮਸ਼ੋਰੋ ਜ਼ਿਲ੍ਹੇ ਦੇ ਕੋਟਰੀ ਕਸਬੇ ਦੀ ਖੁਰਸ਼ੀਦ ਕਲੋਨੀ ਅਤੇ ਹੈਦਰਾਬਾਦ ਦਿਹਾਤੀ ਤਾਲੁਕਾ ਦੇ ਡੇਥਾ ਰੇਲਵੇ ਸਟੇਸ਼ਨ ਦੇ ਨੇੜੇ ਗੈਰ-ਇਲੈਕਟ੍ਰਿਕ ਵਿਸਫੋਟਕ ਯੰਤਰਾਂ ਦੀ ਵਰਤੋਂ ਕਰਕੇ ਕੀਤੇ ਗਏ ਸਨ। ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਅੱਤਵਾਦੀਆਂ ਨੇ ਅੰਜਾਮ ਦਿੱਤਾ। ਧਮਾਕੇ ਕਾਰਨ ਖੁਰਸ਼ੀਦ ਕਲੋਨੀ ਵਿੱਚ ਕਰੀਬ ਇੱਕ ਫੁੱਟ ਸੱਤ ਇੰਚ ਟ੍ਰੈਕ ਦਾ ਇੱਕ ਟੁਕੜਾ ਅਤੇ ਡੇਠਾ ਰੇਲਵੇ ਸਟੇਸ਼ਨ ਨੇੜੇ ਟ੍ਰੈਕ ਦਾ ਕਰੀਬ 10 ਇੰਚ ਦਾ ਟੁਕੜਾ ਟੁੱਟ ਗਿਆ। ਟ੍ਰੈਕ ਖਰਾਬ ਹੋਣ ਕਾਰਨ ਰੇਲਵੇ ਅਧਿਕਾਰੀਆਂ ਨੇ ਆਵਾਜਾਈ ਠੱਪ ਕਰ ਦਿੱਤੀ ਅਤੇ ਸਵੇਰੇ 10 ਵਜੇ ਤੱਕ ਟ੍ਰੈਕ ਦੀ ਮੁਰੰਮਤ ਹੋਣ ਤੋਂ ਬਾਅਦ ਹੀ ਆਵਾਜਾਈ ਬਹਾਲ ਹੋ ਸਕੀ। ਬੰਬ ਨਿਰੋਧਕ ਦਸਤੇ ਦੇ ਅਧਿਕਾਰੀ ਰਮਜ਼ਾਨ ਪੰਹਵਾਰ ਨੇ ਦੱਸਿਆ ਕਿ ਹੈਦਰਾਬਾਦ ਧਮਾਕੇ ਵਿੱਚ ਵਰਤੇ ਗਏ ਵਿਸਫੋਟਕ ਦਾ ਭਾਰ ਲਗਭਗ 200 ਤੋਂ 250 ਗ੍ਰਾਮ ਸੀ ਅਤੇ ਕੋਟਰੀ ਵਿੱਚ ਵਰਤਿਆ ਗਿਆ ਵਿਸਫੋਟਕ 300 ਤੋਂ 400 ਗ੍ਰਾਮ ਸੀ। ਇਸ ਤੋਂ ਇਲਾਵਾ, ਵਿਸਫੋਟਕਾਂ ਨਾਲ ਜੁੜਿਆ ਕੋਈ ਵੀ ਇਲੈਕਟ੍ਰਿਕ ਯੰਤਰ ਨਹੀਂ ਮਿਲਿਆ ਜਿਸ ਤੋਂ ਪਤਾ ਚੱਲਦਾ ਹੋਵੇ ਕਿ ਧਮਾਕੇ ਦੇ ਸਮੇਂ ਬਦਮਾਸ਼ ਇਲਾਕੇ ਵਿਚ ਲੁਕੇ ਹੋਏ ਸਨ।
ਪਾਕਿਸਤਾਨ ਦੇ ਸਿੰਧ ‘ਚ ਰੇਲਵੇ ਟ੍ਰੈਕ ‘ਤੇ ਧਮਾਕਾ

Comment here